ਵਾਸ਼ਿੰਗਟਨ : ਮੈਡੀਕਲ ਦੇ ਖੇਤਰ ’ਚ ਨੋਬੇਲ ਪੁਰਸਕਾਰ ਦੇ ਨਾਲ ਹੀ ਪੁਰਸਕਾਰਾਂ ਦੇ ਐਲਾਨ ਦੀ ਸ਼ੁਰੂਆਤ ਹੋ ਗਈ। ਹੁਣ ਮੰਗਲਵਾਰ ਨੂੰ ਭੌਤਿਕ, ਬੁੱਧਵਾਰ ਨੂੰ ਰਸਾਇਣ ਵਿਗਿਆਨ ਅਤੇ ਵੀਰਵਾਰ ਨੂੰ ਸਾਹਿਤ ਦੇ ਖੇਤਰ ’ਚ ਦਿੱਤੇ ਜਾਣ ਵਾਲੇ ਨੋਬੇਲ ਪੁਰਸਕਾਰ ਵਿਜੇਤਾਵਾਂ ਦੇ ਨਾਂਵਾਂ ਦਾ ਐਲਾਨ ਹੋਵੇਗਾ। ਇਸ ਤੋਂ ਇਲਾਵਾ ਨੋਬੇਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਅਤੇ ਅਰਥ ਸ਼ਾਸਤਰ ’ਚ ਇਸ ਪੁਰਸਕਾਰ ਦੇ ਜੇਤੂਆਂ ਦਾ ਐਲਾਨ 9 ਅਕਤੂਬਰ ਨੂੰ ਕੀਤਾ ਜਾਵੇਗਾ।
ਸਾਲ 2023 ਦੇ ਨੋਬੇਲ ਪੁਰਸਕਾਰਾਂ ਦਾ ਐਲਾਨ ਸੋਮਵਾਰ ਤੋਂ ਸ਼ੁਰੂ ਹੋ ਗਿਆ। ਇਸ ਦੇ ਤਹਿਤ ਸੋਮਵਾਰ ਫਿਜ਼ਿਓਲਾਜੀ ਜਾਂ ਮੈਡੀਸਨ ਖੇਤਰ ਲਈ ਇਸ ਸਨਮਾਨ ਦੇ ਜੇਤੂਆਂ ਦੇ ਨਾਂਅ ਦਾ ਐਲਾਨ ਕੀਤਾ ਗਿਆ। ਇਸ ਸਾਲ ਕੈਟਾਲਿਨ ਕਾਰਿਕੋ ਅਤੇ ਡਰਿਊ ਵੀਸਮੈਨ ਨੂੰ ਮੈਡੀਸਨ ਦਾ ਨੋਬੇਲ ਦਿੱਤਾ ਗਿਆ। ਉਨ੍ਹਾਂ ਨੂੰ ਨਿਊਕਲੀਓਸਾਈਡ ਅਧਾਰਤ ਸੋਧ ਨਾਲ ਸੰਬੰਧਤ ਖੋਜਾਂ ਲਈ ਦਿੱਤਾ ਗਿਆ। ਇਸ ਖੋਜ ਕਾਰਨ ਕੋਰੋਨਾ ਵਾਇਰਸ (ਸੀ ਓ ਵੀ ਆਈ ਡੀ-19) ਖਿਲਾਫ਼ ਐੱਮ ਆਰ ਐੱਨ ਏ ਟੀਕੇ ਦੇ ਵਿਕਾਸ ’ਚ ਮਦਦ ਮਿਲੀ। ਨੋਬੇਲ ਕਮੇਟੀ ਦੇ ਸਕੱਤਰ ਥਾਮਸ ਪਾਰਲਮੈਨ ਨੇ ਕੋਰੋਲਿੰਸਕਾ ਸੰਸਥਾਨ ’ਚ ਜੇਤੂ ਦਾ ਐਲਾਨ ਕੀਤਾ।





