ਗਦਰੀ ਬਾਬਿਆਂ ਦੇ ਮੇਲੇ ’ਚ ਖਿੱਚ ਦਾ ਕੇਂਦਰ ਹੋਏਗੀ ਕਲਾ ਪ੍ਰਦਰਸ਼ਨੀ

0
203

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਚਿੱਤਰ, ਫੋਟੋ ਕਲਾ ਪ੍ਰਦਰਸ਼ਨੀ ਦੇ ਕਨਵੀਨਰ ਡਾ. ਸੈਲੇਸ਼ ਨੇ ਦੱਸਿਆ ਕਿ ਕਲਾ ਪ੍ਰਦਰਸ਼ਨੀ ਸੰਬੰਧੀ ਹੋਈ ਮੀਟਿੰਗ ’ਚ ਲਾਇਬ੍ਰੇਰੀ ਹਾਲ ਵਿੱਚ 30, 31 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ ਗਦਰੀ ਬਾਬਿਆਂ ਦੇ ਮੇਲੇ ਮੌਕੇ ਲੱਗ ਰਹੀ ਪ੍ਰਦਰਸ਼ਨੀ ਦੀਆਂ ਲੋੜਾਂ ਦੀ ਪੂਰਤੀ ਲਈ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਉਹਨਾਂ ਦੱਸਿਆ ਕਿ ਮੇਲੇ ਵਿੱਚ ਆਉਣ ਵਾਲੇ ਨੰਨ੍ਹੇ-ਮੁੰਨੇ ਬੱਚੇ, ਨੌਜਵਾਨ, ਵਿਦਿਆਰਥੀ ਅਤੇ ਸਮੂਹ ਮੇਲਾ ਪ੍ਰੇਮੀਆਂ ਦੀ ਜ਼ਿੰਦਗੀ ਦੀ ਇਹ ਪ੍ਰਦਰਸ਼ਨੀ ਅਭੁੱਲ ਯਾਦ ਬਣੇਗੀ। ਲੋਕ ਸਰੋਕਾਰਾਂ, ਸਿਹਤਮੰਦ ਸੱਭਿਆਚਾਰ ਅਤੇ ਜ਼ਿੰਦਗੀ ਨਾਲ ਜੁੜੀ ਇਸ ਪ੍ਰਦਰਸ਼ਨੀ ’ਚ ਮਰਹੂਮ ਚਿੱਤਰਕਾਰ ਅਮਿਤ ਦੀ ਬੇਟੀ ਮੰਜਲ, ਕੰਵਰਜੀਤ ਕਪੂਰਥਲਾ, ਗੁਰਦੀਸ਼ ਜਲੰਧਰ, ਸਵਰਨਜੀਤ ਸਵੀ ਲੁਧਿਆਣਾ, ਆਰਟਿਸਟ ਗੁਰਪ੍ਰੀਤ ਬਠਿੰਡਾ, ਰਵਿੰਦਰ ਰਵੀ ਲੁਧਿਆਣਾ, ਵਰੁਣ ਟੰਡਨ ਜਲੰਧਰ, ਰਣਦੀਪ ਮੱਦੋਕੇ, ਰਣਜੋਧ ਸਿੰਘ ਲੁਧਿਆਣਾ ਆਪਣੀਆਂ ਕਲਾ-ਕਿ੍ਰਤਾਂ ਮੇਲੇ ਦੀ ਪ੍ਰਦਰਸ਼ਨੀ ’ਚ ਸੁਸ਼ੋਭਿਤ ਕਰਨਗੇ। ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਲਾ ਪ੍ਰਦਰਸ਼ਨੀ ਦੇ ਕਨਵੀਨਰ ਡਾ. ਸੈਲੇਸ਼, ਕਮੇਟੀ ਮੈਂਬਰ ਵਿਜੈ ਬੰਬੇਲੀ, ਵਰੁਣ ਟੰਡਨ, ਇੰਦਰਜੀਤ ਆਰਟਿਸਟ ਜਲੰਧਰ ਅਤੇ ਬਲਜਿੰਦਰ ਸ਼ਾਮਲ ਹੋਏ।

LEAVE A REPLY

Please enter your comment!
Please enter your name here