ਤਿੰਨ ਬੱਚੀਆਂ ਦੀਆਂ ਟਰੰਕ ’ਚੋਂ ਲਾਸ਼ਾਂ ਮਿਲੀਆਂ, ਮਾਤਾ-ਪਿਤਾ ਗਿ੍ਰਫ਼ਤਾਰ

0
211

ਜਲੰਧਰ (ਸੁਰਿੰਦਰ ਕੁਮਾਰ,
ਇਕਬਾਲ ਸਿੰਘ ਉੱਭੀ)
ਪਠਾਨਕੋਟ ਜੀ ਟੀ ਰੋਡ ’ਤੇ ਪੈਂਦੇ ਪਿੰਡ ਕਾਹਨਪੁਰ ਦੀ ਨਵੀਂ ਅਬਾਦੀ ’ਚ ਸੋਮਵਾਰ ਟਰੰਕ ਵਿੱਚੋਂ ਤਿੰਨ ਛੋਟੀ ਉਮਰ ਦੀਆਂ ਭੈਣਾਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਫੁਰਤੀ ਨਾਲ ਹੱਲ ਕਰਦਿਆਂ ਪੁਲਸ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਗਿ੍ਰਫਤਾਰ ਕਰ ਲਿਆ।
ਜਲੰਧਰ ਦਿਹਾਤੀ ਦੇ ਐੱਸ ਐੱਸ ਪੀ ਮੁਖਵਿੰਦਰ ਸਿੰਘ ਭੁੱਲਰ ਨੇ ਥਾਣਾ ਮਕਸੂਦਾਂ ’ਚ ਕੀਤੀ ਪ੍ਰੱੈਸ ਕਾਨਫਰੰਸ ’ਚ ਦੱਸਿਆ ਕਿ ਸਾਕਸ਼ੀ, ਅੰਮਿ੍ਰਤਾ ਤੇ ਕੰਚਨ ਦੇ ਲਾਪਤਾ ਹੋਣ ਦੀ ਸੂਚਨਾ ਐਤਵਾਰ ਸੁਰਿੰਦਰ ਸਿੰਘ ਨੇ ਹੈੱਲਪਲਾਈਨ 112 ’ਤੇ ਦਿੰਦਿਆਂ ਦੱਸਿਆ ਕਿ ਉਨ੍ਹਾ ਦੇ ਕਿਰਾਏਦਾਰ ਸੁਸ਼ੀਲ ਮੰਡਲ ਤੇ ਮਾਤਾ ਮੰਜੂ ਮੰਡਲ ਦੀਆਂ ਤਿੰਨ ਬੇਟੀਆਂ ਗੁੰਮ ਹੋ ਗਈਆਂ ਹਨ। ਥਾਣਾ ਮਕਸੂਦਾਂ ਤੋਂ ਸਬ-ਇੰਸਪੈਕਟਰ ਸਿਕੰਦਰ ਸਿੰਘਪੁਲਸ ਪਾਰਟੀ ਸਮੇਤ ਮਾਤਾ-ਪਿਤਾ ਨੂੰ ਨਾਲ ਲੈ ਕੇ ਬੱਚੀਆਂ ਦੀ ਭਾਲ ’ਚ ਲੱਗ ਪਏ, ਪਰ ਉਹ ਨਹੀਂ ਮਿਲੀਆਂ। ਸੋਮਵਾਰ ਸਵੇਰੇ 8 ਵਜੇ ਸਿਕੰਦਰ ਸਿੰਘ ਮੁੜ ਮੌਕੇ ’ਤੇ ਗਏ। ਉੱਥੇ ਕਾਫੀ ਲੋਕਇਕੱਠੇ ਮਿਲੇ, ਜਿਨ੍ਹਾਂ ਕਮਰੇ ਵਿੱਚੋਂ ਟਰੰਕ ਬਾਹਰ ਕੱਢ ਕੇ ਰੱਖਿਆ ਹੋਇਆ ਸੀ। ਉਸ ’ਚ ਤਿੰਨਾਂ ਬੱਚੀਆਂ ਦੀਆਂ ਲਾਸ਼ਾਂ ਸਨ। ਉਨ੍ਹਾਂ ਦੇ ਮੂੰਹ ਵਿੱਚਂੋ ਝੱਗ ਨਿਕਲੀ ਹੋਈ ਸੀ। ਸੁਸ਼ੀਲ ਕਹਿਣ ਲੱਗਾ ਕਿ ਬੱਚੀਆਂ ਖੇਡਦੀਆਂ ਟਰੰਕ ਵਿੱਚ ਵੜ ਗਈਆਂ ਹੋਣੀਆਂ ਤੇ ਟਰੰਕ ਬੰਦ ਹੋਣ ਕਰਕੇ ਇਨ੍ਹਾਂ ਦੀ ਮੌਤ ਹੋ ਗਈ ਹੋਣੀ। ਸੁਸਸ਼ਲ ਨੇ ਉਦੋਂ ਸ਼ਰਾਬ ਪੀਤੀ ਹੋਈ ਸੀ। ਸਖਤੀ ਨਾਲ ਪੁੱਛਣ ’ਤੇ ਉਸ ਨੇ ਮੰਨਿਆ ਕਿ ਉਸ ਨੇ ਤੇ ਪਤਨੀ ਨੇ ਐਤਵਾਰ ਸਵੇਰੇ ਦੁੱਧ ਵਿੱਚ ਜ਼ਹਿਰੀਲੀ ਦਵਾਈ ਮਿਲਾ ਕੇ ਤਿੰਨਾਂ ਨੂੰ ਪਿਲਾ ਦਿੱਤੀ ਸੀ। ਬੇਹੋਸ਼ ਹੋਣ ’ਤੇ ਟਰੰਕ ਵਿੱਚ ਬੰਦ ਕਰਕੇਚੌਥੀ ਬੇਟੀ ਅਨੁਸ਼ਕਾ ਨੂੰ ਨਾਲ ਲੈ ਕੇ ਤੇ ਬੇਟੇ ਸੰਨੀ ਨੂੰ ਕਮਰੇ ਵਿੱਚ ਛੱਡ ਕੇ ਕੰਮ ’ਤੇ ਚਲੇ ਗਏ। ਸ਼ਾਮ ਨੂੰ ਆ ਕੇ ਬੱਚੀਆਂ ਦੇ ਗੁੰਮ ਹੋਣ ਦਾ ਨਾਟਕ ਕੀਤਾ। ਉਸ ਨੇ ਕਿਹਾ ਕਿ ਗਰੀਬੀ ਹੋਣ ਕਰਕੇ ਉਸ ਲਈ ਬੱਚੀਆਂ ਨੂੰ ਪਾਲਣਾ ਔਖਾ ਸੀ। ਉਧਰ ਲੋਕਾਂ ਦਾ ਕਹਿਣਾ ਹੈ ਕਿ ਸੁਸ਼ੀਲ ਅਕਸਰ ਪੀਤੀ ਰੱਖਦਾ ਸੀ ਤੇ ਘਰ ’ਚ ਲੜਾਈ-ਝਗੜਾ ਕਰਦਾ ਰਹਿੰਦਾ ਸੀ।

LEAVE A REPLY

Please enter your comment!
Please enter your name here