ਅੰਮਿ੍ਰਤਸਰ : ਰਾਹੁਲ ਗਾਂਧੀ ਨੇ ਸੋਮਵਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ। ਉਨ੍ਹਾ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਸਰਬਜੋਤ ਸਿੰਘ ਬਹਿਲ ਵੀ ਸਨ। ਰਾਹੁਲ ਦੇ ਨਾਲ ਐੱਸ ਜੀ ਪੀ ਸੀ ਦਾ ਕੋਈ ਅਧਿਕਾਰੀ ਜਾਂ ਗਾਈਡ ਨਜ਼ਰ ਨਹੀਂ ਆਇਆ। ਪ੍ਰੋਫੈਸਰ ਬਹਿਲ ਨੇ ਪਰਕਰਮਾ ਦੌਰਾਨ ਉਨ੍ਹਾ ਨੂੰ ‘ਬੇਰੀਆਂ’ ਦਾ ਇਤਿਹਾਸ ਦੱਸਿਆ। ਬਾਹਰ ਨਿਕਲਦਿਆਂ ਰਾਹੁਲ ਨੇ ਹੁਕਮਨਾਮਾ ਵੀ ਪੜ੍ਹਿਆ, ਜਿਸ ਦਾ ਅੰਗਰੇਜ਼ੀ ਤਰਜਮਾ ਵੀ ਉਪਲੱਬਧ ਸੀ।





