ਭਾਰਤ ਹਾਕੀ ਦੇ ਸੈਮੀਫਾਈਨਲ ’ਚ

0
199

ਹਾਂਗਜ਼ੂ : ਇੱਥੇ ਏਸ਼ੀਆਈ ਖੇਡਾਂ ’ਚ ਹਾਕੀ ਮੁਕਾਬਲੇ ਵਿੱਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਬੰਗਲਾਦੇਸ਼ ਨੂੰ 12-0 ਨਾਲ ਹਰਾ ਦਿੱਤਾ। ਪੂਲ ਏ ’ਚ ਆਪਣੇ ਆਖਰੀ ਮਕਾਬਲੇ ’ਚ ਟੀਮ ਇੰਡੀਆ ਨੇ ਸੋਮਵਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਦੀ ਪੂਲ ਏ ’ਚ ਇਹ ਲਗਾਤਾਰ ਪੰਜਵੀਂ ਜਿੱਤ ਹੈ। ਇਸ ਜਿੱਤ ਨਾਲ ਭਾਰਤ ਸਿਖਰਲੇ ਸਥਾਨ ’ਤੇ ਹੈ। ਭਾਰਤ ਦਾ ਹੁਣ ਸੈਮੀਫਾਈਨਲ 3 ਅਕਤੂਬਰ ਨੂੰ ਮੇਜ਼ਬਾਨ ਚੀਨ ਨਾਲ ਹੋ ਸਕਦਾ ਹੈ। ਭਾਰਤ ਨੇ ਹੁਣ ਤੱਕ 58 ਗੋਲ ਕੀਤੇ ਅਤੇ ਉਸ ਖਿਲਾਫ਼ ਸਿਰਫ਼ ਪੰਜ ਗੋਲ ਹੋਏ। ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਤਿੰਨ ਤਿੰਨ ਗੋਲ ਕੀਤੇ। ਲਲਿਤ ਉਪਧਿਆਏ, ਅਮਿਤ ਰੋਹਿਦਾਸ, ਅਭਿਸ਼ੇਕ ਅਤੇ ਨਿਲਕਾਂਤਾ ਸ਼ਰਮਾ ਨੇ ਇੱਕ-ਇੱਕ ਗੋਲ ਕੀਤਾ। ਮਹਿਲਾ 3000 ਸਟੀਪਲਚੇਜ਼ ਵਿਚ ਪਾਰੁਲ ਚੌਧਰੀ ਨੇ 9: 27. 63 ਮਿੰਟ ਨਾਲ ਚਾਂਦੀ ਤੇ ਪ੍ਰੀਤੀ ਲਾਂਬਾ ਨੇ 9:43.32 ਮਿੰਟ ਨਾਲ ਕਾਂਸੀ ਦਾ ਤਮਗਾ ਜਿੱਤਿਆ।

LEAVE A REPLY

Please enter your comment!
Please enter your name here