ਬਿਹਾਰ ਦੀ ਤਸਵੀਰ ਸਾਫ਼

0
200

ਪਟਨਾ : ਬਿਹਾਰ ’ਚ ਜਾਤੀ ਅਧਾਰਤ ਗਣਨਾ ਦੀ ਰਿਪੋਰਟ ਸੋਮਵਾਰ ਜਾਰੀ ਕਰ ਦਿੱਤੀ ਗਈ ਹੈ। ਇਸ ਗਣਨਾ ਮੁਤਾਬਕ ਬਿਹਾਰ ’ਚ ਹਿੰਦੂਆਂ ਦੀ ਸਭ ਤੋਂ ਵੱਧ ਆਬਾਦੀ ਹੈ। ਇਹ ਆਬਾਦੀ 81.9986 ਫੀਸਦੀ ਹੈ। ਉਥੇ ਹੀ ਅੱਤ ਪੱਛੜਾ ਵਰਗ ਦੀ ਆਬਾਦੀ 36.01 ਫੀਸਦੀ, ਪੱਛੜਾ ਵਰਗ 27.12 ਫੀਸਦੀ, ਐੱਸ ਸੀ 19.65 ਫੀਸਦੀ, ਐੱਸ ਟੀ 1.6 ਫੀਸਦੀ ਅਤੇ ਮੁਸਹਰ ਦੀ ਆਬਾਦੀ 3 ਫੀਸਦੀ ਦੱਸੀ ਗਈ ਹੈ। ਇਸ ਰਿਪੋਰਟ ਦਾ ਸਿਆਸੀ ਗਲਿਆਰਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਸੀ। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਇਸ ਰਿਪੋਰਟ ਨੂੰ ਨਿਤਿਸ਼ ਸਰਕਾਰ ਦਾ ਸਭ ਤੋਂ ਵੱਡਾ ਦਾਅ ਮੰਨਿਆ ਜਾ ਰਿਹਾ ਹੈ। ਬਿਹਾਰ ਸਰਕਾਰ ਦੀ ਜਾਤੀ ਅਧਾਰਤ ਗਣਨਾ ਦੀ ਰਿਪੋਰਟ ਮੁਤਾਬਕ ਸੂਬੇ ਦੀ ਕੁੱਲ ਆਬਾਦੀ 13,07,25,310 ਹੈ।
ਬਿਹਾਰ ’ਚ ਜਾਤੀ ਜਨਗਣਨਾ ਦੇ ਜੋ ਅੰਕੜੇ ਜਾਰੀ ਕੀਤੇ ਗਏ ਹਨ, ਉਸ ਮੁਤਾਬਕ ਸੂਬੇ ’ਚ ਸਭ ਤੋਂ ਜ਼ਿਆਦਾ ਆਬਾਦੀ ਅੱਤ ਪੱਛੜਾ ਵਰਗ ਦੀ ਹੈ। ਇਸ ਰਿਪੋਰਟ ਮੁਤਾਬਕ ਬਿਹਾਰ ’ਚ ਜਨਰਲ ਇੱਕ ਤਰ੍ਹਾਂ ਨਾਲ ਬਹੁਤ ਘੱਟ ਆਬਾਦੀ ’ਚ ਸਿਮਟ ਕੇ ਰਹਿ ਗਏ ਹਨ। ਆਬਾਦੀ ਦੇ ਹਿਸਾਬ ਨਾਲ ਪੱਛੜਾ ਵਰਗ 36.01 ਫੀਸਦੀ ਹੈ, ਜਿਸ ਦੀ ਗਿਣਤੀ 4,70,80,514 ਹੈ। ਉਥੇ ਹੀ ਪੱਛੜਾ ਵਰਗ 27.12 ਫੀਸਦੀ ਦੇ ਨਾਲ 3, 54, 63, 936 ਹੈ, ਜਦਕਿ ਅਨੁਸੂਚਿਤ ਜਾਤੀ 19.6518 ਫੀਸਦੀ ਦੇ ਨਾਲ 2,5689,820 ਹੈ। ਉਥੇ ਹੀ ਅਨੁਸੂਚਿਤ ਜਨਜਾਤੀ ਦੀ ਆਬਾਦੀ 21,99,361 ਹੈ, ਜੋ ਕਿ ਕੁੱਲ ਆਬਾਦੀ ਦਾ 1.6824 ਫੀਸਦੀ ਹੈ। ਜਨਰਲ ਕੈਟਾਗਰੀ, ਜਿਸ ’ਚ ਸਵਰਨ ਵੀ ਕਹਿ ਸਕਦੇ ਹਾਂ, ਦੀ ਆਬਾਦੀ 2, 02, 91, 679 ਹੈ, ਇਹ ਬਿਹਾਰ ਦੀ ਕੁੱਲ ਆਬਾਦੀ ਦਾ 15.5224 ਫੀਸਦੀ ਹੈ। ਬਿਹਾਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬਿਹਾਰ ’ਚ 82 ਫੀਸਦੀ ਹਿੰਦੂ, 17.7 ਫੀਸਦੀ ਮੁਸਲਮਾਨ, .05 ਈਸਾਈ, .08 ਫੀਸਦੀ ਬੁੱਧ ਧਰਮ, .0016 ਕੋਈ ਧਰਮ ਨਹੀਂ। ਬ੍ਰਾਹਮਣ 3.65 ਫੀਸਦੀ, ਰਾਜਪੂਤ 3.45 ਫੀਸਦੀ, ਕਸ਼ਅਪ 0.6011 ਫੀਸਦੀ, ਕੁਰਮੀ 2.8785 ਫੀਸਦੀ, ਕੁਸ਼ਵਾਹਾ 4.2 ਫੀਸਦੀ, ਤੇਲੀ 2.8131 ਫੀਸਦੀ, ਯਾਦਵ 14.26 ਫੀਸਦੀ, ਨਾਈ 1.59 ਫੀਸਦੀ ਹਨ। ਇਸ ਰਿਪੋਰਟ ’ਚ ਨਿਤਿਸ਼ ਸਰਕਾਰ ਨੇ ਕੁੱਲ 215 ਜਾਤੀਆਂ ਦਾ ਅੰਕੜਾ ਜਾਰੀ ਕੀਤਾ ਹੈ। ਰਿਪੋਰਟ ਅਨੁਸਾਰ ਮਰਦਾਂ ਦੀ ਕੁੱਲ ਗਿਣਤੀ 6 ਕਰੋੜ 41 ਲੱਖ 31 ਹਜ਼ਾਰ ਹੈ, ਜਦਕਿ ਔਰਤਾਂ ਦੀ ਗਿਣਤੀ 6 ਕਰੋੜ 11 ਲੱਖ 38 ਹਜ਼ਾਰ 460 ਹੈ। ਗਣਨਾ ਅਨੁਸਾਰ 1000 ਮਰਦਾਂ ਪਿੱਛੇ 953 ਔਰਤਾਂ ਹਨ।

LEAVE A REPLY

Please enter your comment!
Please enter your name here