25.8 C
Jalandhar
Monday, September 16, 2024
spot_img

ਮਹਿਲਾ ਹਾਕੀ ’ਚ ਵੀ ਭਾਰਤ ਸੈਮੀਫਾਈਨਲ ’ਚ

ਹਾਂਗਜ਼ੂ : ਤਜਰਬੇਕਾਰ ਸਟ੍ਰਾਈਕਰ ਵੰਦਨਾ ਕਟਾਰੀਆ, ਉਪ ਕਪਤਾਨ ਦੀਪ ਗ੍ਰੇਸ ਇੱਕਾ ਅਤੇ ਦੀਪਿਕਾ ਦੀ ਹੈਟਿ੍ਰਕ ਨਾਲ ਭਾਰਤ ਆਖਰੀ ਪੂਲ ਮੈਚ ’ਚ ਮੰਗਲਵਾਰ ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਮਹਿਲਾ ਹਾਕੀ ਮੁਕਾਬਲੇ ਦੇ ਸੈਮੀਫਾਈਨਲ ’ਚ ਪੁੱਜ ਗਿਆ। ਭਾਰਤ ਚਾਰ ਮੈਚਾਂ ’ਚ 10 ਅੰਕਾਂ ਨਾਲ ਪੂਲ ਏ ’ਚ ਸਿਖਰ ’ਤੇ ਰਿਹਾ। ਦੱਖਣੀ ਕੋਰੀਆ ਦੇ 7 ਅੰਕ ਹਨ, ਪਰ ਉਸ ਦਾ ਇੱਕ ਮੈਚ ਬਾਕੀ ਹੈ। ਭਾਰਤ ਦੀ ਗੋਲ ਔਸਤ ਦੱਖਣੀ ਕੋਰੀਆ ਨਾਲੋਂ ਕਾਫੀ ਬਿਹਤਰ ਹੈ। ਆਖਰੀ ਪੂਲ ਮੈਚ ’ਚ ਕੋਰੀਆ ਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐੱਚ ਐੱਸ ਪ੍ਰਣਯ ਅਤੇ ਪੀ ਵੀ ਸਿੰਧੂ ਸਿੰਗਲ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪਹੁੰਚ ਗਏ ਹਨ।
ਪ੍ਰਣਯ ਨੇ ਮੰਗੋਲੀਆ ਦੇ ਬਤਦਾਵਾ ਮੁੰਖਬਾਤ ਨੂੰ 21- 9, 21-12 ਨਾਲ ਹਰਾਇਆ। ਪਿੱਠ ਦੀ ਸੱਟ ਕਾਰਨ ਪ੍ਰਣਯ ਪੁਰਸ਼ ਟੀਮ ਚੈਂਪੀਅਨਸ਼ਿਪ ਦਾ ਫਾਈਨਲ ਨਹੀਂ ਖੇਡ ਸਕਿਆ। ਸਿੰਧੂ ਨੇ ਚੀਨੀ ਤਾਇਪੇ ਦੀ ਵੇਈ ਚੀ ਸੂ ਨੂੰ 21-10, 21-15 ਨਾਲ ਹਰਾਇਆ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਸੈਂਕੜੇ ਅਤੇ ਰਵੀ ਬਿਸ਼ਨੋਈ ਦੀ ਅਗਵਾਈ ਵਿਚ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇਪਾਲ ਨੂੰ 23 ਦੌੜਾਂ ਨਾਲ ਹਰਾ ਕੇ ਪੁਰਸ਼ ਟੀ-20 ਕਿ੍ਰਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੁੱਜ ਗਿਆ। ਜੈਸਵਾਲ ਨੇ 49 ਗੇਂਦਾਂ ’ਚ 8 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਚਾਰ ਵਿਕਟਾਂ ’ਤੇ 202 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੇ ਨੇਪਾਲ ਦੀ ਪਾਰੀ ਨੂੰ 9 ਵਿਕਟਾਂ ’ਤੇ 179 ਦੌੜਾਂ ’ਤੇ ਰੋਕ ਕੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ।

Related Articles

LEAVE A REPLY

Please enter your comment!
Please enter your name here

Latest Articles