13.7 C
Jalandhar
Tuesday, December 6, 2022
spot_img

ਲੁਧਿਆਣਾ ਬਲਾਸਟ ‘ਚ ਸ਼ਾਮਲ ਮੁਲਜ਼ਮ ਗਿ੍ਫਤਾਰ

ਅੰਮਿ੍ਤਸਰ (ਜਸਬੀਰ ਸਿੰਘ ਪੱਟੀ)
ਦਸੰਬਰ 2021 ਨੂੰ ਲੁਧਿਆਣਾ ਦੀਆਂ ਕਚਿਹਰੀਆਂ ਦੇ ਇੱਕ ਬਾਥਰੂਮ ਵਿੱਚ ਵਾਪਰੇ ਬੰਬ ਕਾਂਡ ਦੀ ਗੁੱਥੀ ਸੁਲਝਾਏ ਜਾਣ ਦਾ ਦਾਅਵਾ ਕਰਦਿਆਂ ਪੁਲਸ ਨੇ ਦੱਸਿਆ ਕਿ ਇਸ ‘ਚ ਵਰਤੀ ਗਈ ਆਈ. ਈ ਡੀ. ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ ਅਤੇ ਬਾਰੂਦ ਦੀ ਖੇਪ ਵੀ ਪਾਕਿਸਤਾਨ ਤੋਂ ਹੀ ਆਈ ਸੀ | ਇਸ ਦਾ ਖ਼ੁਲਾਸਾ ਹੈਰੋਇਨ ਤਸਕਰੀ ਦੇ ਮਾਮਲੇ ‘ਚ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਕੀਤਾ ਹੈ | ਸਰਹੱਦੀ ਖੇਤਰ ਦੇ ਆਈ ਜੀ ਮੋਹਨੀਸ਼ ਚਾਵਲਾ ਤੇ ਐਸ ਟੀ ਐਫ ਦੇ ਏ ਆਈ ਜੀ ਰਛਪਾਲ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਤਸਕਰਾਂ ‘ਚ ਇਕ ਨਾਬਾਲਗ ਮੁੰਡਾ ਵੀ ਸ਼ਾਮਿਲ ਹੈ, ਜੋ 8ਵੀਂ ਜਮਾਤ ਦਾ ਵਿਦਿਆਰਥੀ ਹੈ | ਦੱਸਣਯੋਗ ਹੈ ਇਹ ਹਮਲਾ ਦਸੰਬਰ 2021 ‘ਚ ਹੋਇਆ ਸੀ, ਜਿਸ ਦੌਰਾਨ ਆਈ.ਆਈ.ਟੀ. ਦਿਉ ਫਿੱਟ ਕਰਨ ਦੇ ਮਾਮਲਿਆਂ ‘ਚ ਬਰਖ਼ਾਸਤ ਪੁਲਸ ਸਿਪਾਹੀ ਗਗਨਦੀਪ ਸਿੰਘ ਦੀ ਉਸ ਵੇਲੇ ਮੌਤ ਹੋ ਗਈ ਸੀ ਜਦਾੋ ਉਸ ਕੋਲੋ ਕੋਈ ਤਾਰ ਗਲਤ ਜੁੜ ਗਈ ਸੀ | ਚਾਵਲਾ ਨੇ ਦੱਸਿਆ ਕਿ 16 ਮਈ ਨੂੰ ਧਨੋਆ ਖੁਰਦ ਨਿਵਾਸੀ ਸਰਬਜੀਤ ਸਿੰਘ ਉਰਫ ਬਾਬਾ ਅਤੇ ਚੱਕ ਮਿਸ਼ਰੀ ਖਾਂ ਦੇ ਲਖਬੀਰ ਸਿੰਘ ਉਰਫ ਲੱਖਾ ਨੂੰ ਕੇਂਦਰ ਦੀ ਇੱਕ ਏਜੰਸੀ ਨੇ ਗਿ੍ਫਤਾਰ ਕੀਤਾ ਸੀ | ਅਗਲੇ ਹੀ ਦਿਨ ਇਹਨਾਂ ਦੀ ਨਿਸ਼ਾਨਦੇਹੀ ‘ਤੇ ਇੱਕ ਨਾਬਾਲਗ ਨੂੰ ਵੀ ਗਿ੍ਫਤਾਰ ਕਰ ਲਿਆ ਗਿਆ | ਨਾਬਾਲਿਗ ਦੀ ਪੁੱਛ ਗਿੱਛ ਤੋਂ ਤਿੰਨ ਹੋਰ ਵਿਅਕਤੀਆਂ ਦੇ ਨਾਂਅ ਸਾਹਮਣੇ ਆਏ ਜਿਨਾਂ ਵਿੱਚ ਧਨੋਆ ਖੁਰਦ ਦਾ ਸਵਿੰਦਰ ਸਿੰਘ ਭੋਲਾ, ਚੱਕ ਮਿਸ਼ਰੀ ਖਾਂ ਨਿਵਾਸੀ ਦਿਲਬਾਗ ਸਿੰਘ ਉਰਫ ਬਾਗਾ ਅਤੇ ਧਨੋਆ ਖੁਰਦ ਦਾ ਹੀ ਹਰਪ੍ਰੀਤ ਸਿੰਘ ਹੈਪੀ ਸ਼ਾਮਲ ਹਨ | ਇਹਨਾਂ ਨੂੰ ਪੁਲਸ ਨੇ ਸ਼ੁੱਕਰਵਾਰ ਨੂੰ 500-500 ਗਰਾਮ ਹੈਰੋਇਨ ਦੇ ਦੋ ਪੈਕਟਾਂ ਸਮੇਤ ਗਿ੍ਫਤਾਰ ਕਰ ਲਿਆ ਹੈ | ਦਿਲਬਾਗ ਸਿੰਘ ਬਾਗਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਲੁਧਿਆਣਾ ਬੰਬ ਧਮਾਕਾ ਕਰਨ ਲਈ ਆਈ ਈ ਡੀ ਦਿਲਬਾਗ ਸਿੰਘ ਨੇ ਹੀ ਪਾਕਿਸਤਾਨ ਤੋਂ ਮੰਗਵਾਇਆ ਸੀ | ਦਿਲਬਾਗ ਸਿੰਘ ਨੇ ਇਹ ਆਈ ਈ ਡੀ ਅਗਲੇ ਦਿਨ ਹੀ ਪੰਜੂ ਕਲਾਲ ਅੰਮਿ੍ਤਸਰ ਰਹਿਣ ਵਾਲੇ ਸਰਮੁੱਖ ਸਿੰਘ ਨੂੰ ਦੇ ਦਿੱਤੀ ਸੀ, ਜਿਸ ਨੇ ਇਹ ਖੇਪ ਅੱਗੇ ਲੁਧਿਆਣਾ ਵਿਖੇ ਮਾਰੇ ਗਏ ਗਗਨਦੀਪ ਸਿੰਘ ਨੂੰ ਦੇ ਦਿੱਤੀ ਸੀ |
ਸਰਮੁੱਖ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਹੈ ਤੇ ਪੁਲਸ ਉਸ ਨੂੰ ਹੁਣ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਵੇਗੀ | ਉਹਨਾਂ ਦੱਸਿਆ ਕਿ ਦਿਲਬਾਗ ਸਿੰਘ ਨੇ ਪਾਕਿਸਤਾਨ ਤਾੋ ਚਾਰ ਬੰਬ ਮੰਗਵਾਏ ਸਨ ਜਿਨਾਂ ਵਿੱਚੋ ਇੱਕ ਲੁਧਿਆਣਾ ਵਿਖੇ ਵਰਤਿਆ ਗਿਆ ਤੇ ਬਾਕੀ ਪੁਲਸ ਨੇ ਅਟਾਰੀ ਦੇ ਨਜ਼ਦੀਕ ਧਨੋਆ ਖੁਰਦ ਲਾਗਿੳਾੁ ਬਾਹਰ ਮੋੜ ਕੋਲਾ ਲਾਵਾਰਿਸ ਹਾਲਤ ਵਿੱਚ ਬ੍ਰਾਮਦ ਕੀਤੇ ਸਨ |

Related Articles

LEAVE A REPLY

Please enter your comment!
Please enter your name here

Latest Articles