25.4 C
Jalandhar
Sunday, August 14, 2022
spot_img

ਮੀਨੂੰ ਢਿੱਲੋਂ ਨੂੰ ਕੈਨੇਡਾ ‘ਚ ਅਹਿਮ ਅਹੁਦਾ

ਬਠਿੰਡਾ (ਪਰਵਿੰਦਰ ਜੀਤ ਸਿੰਘ)-ਮੀਨੂੰ ਢਿੱਲੋਂ ਕੈਨੇਡਾ ਦੀ ਬੀ ਸੀ ਸਟੇਟ ਵਿਚ ਜ਼ਮੀਨ ਮਾਲਕੀ, ਮਿਣਤੀ ਅਤੇ ਟਾਈਟਲ ਸਰਕਾਰੀ ਪਰੀਖਿਅਕ ਨਿਯੁਕਤ ਹੋਈ ਹੈ | ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫੱਤਾ ਦੀ ਜੰਮਪਲ ਹੈ | ਚੰਡੀਗੜ੍ਹ ਦੀ ਪੜ੍ਹੀ-ਲਿਖੀ ਮੀਨੂੰ ਨੇ ਉਚੇਰੀ ਪੜ੍ਹਾਈ ਲਈ ਕੈਨੇਡਾ ‘ਚ ਜੌਰਜ ਬਰਾਊਨ ਕਾਲਜ ਡਾਊਨ ਟਾਊਨ ਟੋਰਾਂਟੋ ਤੋਂ ਫਾਇਨਾਂਸ ਦੀ ਡਿਗਰੀ ਕੀਤੀ | ਇਸ ਉਪਰੰਤ ਕੈਨੇਡਾ ਇਮੀਗਰੇਸ਼ਨ ਕਨਸਲਟੈਂਟ ਦੀ ਪੜ੍ਹਾਈ ਕਰਕੇ ਸਕਾਟ ਰੋਡ ਬੀ ਸੀ ਕੈਨੇਡਾ ਤੋਂ ਵੀਜ਼ਾ ਇਮੀਗਰੇਸ਼ਨ ਦਾ ਦਫਤਰ ਚਲਾ ਰਹੀ ਹੈ | ਹੁਣ ਉਸਦੀ ਸਰਕਾਰੀ ਨਿਯੁਕਤੀ ਹੋਈ ਹੈ | ਮੀਨੂੰ ਢਿੱਲੋਂ ਹਾਈਕੋਰਟ ਦੇ ਸੀਨੀਅਰ ਵਕੀਲ ਤੇ ਨਾਮਵਰ ਲੇਖਕ/ਕਾਲਮਨਵੀਸ ਬੀ ਐੱਸ ਢਿੱਲੋਂ ਦੀ ਬੇਟੀ ਹੈ | ਇਸ ਖੁਸ਼ੀ ਦੇ ਮੌਕੇ ਨਾਮਵਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਨੇ ਢਿੱਲੋਂ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀਆਂ ਬੇਟੀਆਂ ਹਰ ਖੇਤਰ ਵਿੱਚ ਦੇਸ਼-ਵਿਦੇਸ਼ ਵਿਚ ਪੰਜਾਬ ਦਾ ਨਾਮ ਰੌਸ਼ਨ ਕਰ ਰਹੀਆਂ ਹਨ!

Related Articles

LEAVE A REPLY

Please enter your comment!
Please enter your name here

Latest Articles