ਡੇਰਾ ਮੁਖੀ ਬਾਰੇ ਪਟੀਸ਼ਨ ਰੱਦ

0
303

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਉਹ ਪਟੀਸ਼ਨ ਰੱਦ ਕਰ ਦਿੱਤੀ, ਜਿਸ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਅਸਲੀਅਤ ਦਾ ਪਤਾ ਲਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ | ਖੁਦ ਨੂੰ ਡੇਰੇ ਦੇ ਪੱਕੇ ਪੈਰੋਕਾਰ ਦੱਸਣ ਵਾਲੇ ਅਸ਼ੋਕ ਕੁਮਾਰ ਤੇ 18 ਹੋਰ ਪਟੀਸ਼ਨਰਾਂ ਨੇ ਦਾਅਵਾ ਕੀਤਾ ਸੀ ਕਿ ਹਰਿਆਣਾ ਸਰਕਾਰ ਨੇ ਕੁਝ ਲੋਕਾਂ ਨਾਲ ਮਿਲ ਕੇ ਡੇਰਾ ਮੁਖੀ ਦੀ ਥਾਂ ਡੰਮੀ ਬੰਦਾ ਖੜ੍ਹਾ ਕਰ ਦਿੱਤਾ ਹੈ | ਉਸ ਦੀਆਂ ਉਂਗਲਾਂ, ਅੱਖਾਂ ਤੇ ਹੋਰ ਅੰਗ ਅਸਲੀ ਮੁਖੀ ਨਾਲ ਮਿਲਦੇ ਨਹੀਂ | ਹਾਈ ਕੋਰਟ ਨੇ ਪਟੀਸ਼ਨਰਾਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਲਗਦਾ ਹੈ ਕਿ ਉਨ੍ਹਾਂ ਗਲਪਈ ਫਿਲਮ ਦੇਖੀ ਹੈ | ਹਾਈ ਕੋਰਟ ਅਜਿਹੇ ਕੇਸਾਂ ਦੀ ਸੁਣਵਾਈ ਲਈ ਨਹੀਂ ਹੈ |

LEAVE A REPLY

Please enter your comment!
Please enter your name here