ਸਿੱਧੂ ਮੂਸੇਵਾਲਾ ਨੂੰ ਨੇੜਿਓਾ ਗੋਲੀ ਮਾਰਨ ਵਾਲਾ ਸ਼ਾਰਪ ਸ਼ੂਟਰ ਕਾਬੂ

0
222

ਮਾਨਸਾ (ਖੁਰਮੀ/ਰੀਤਵਾਲ)-ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਵਰ੍ਹਾ ਕੇ ਉਸ ਨੂੰ ਮਾਰ ਮੁਕਾਉਣ ਵਾਲੇ ਸ਼ੂਟਰਾਂ ਵਿੱਚੋਂ ਇਕ ਹੋਰ ਦਿੱਲੀ ਪੁਲਸ ਦੇ ਹੱਥੇ ਚੜਿ੍ਹਆ ਹੈ | ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਚਾਰ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਇਕ ਵਿਅਕਤੀ ਨੂੰ ਵੀ ਗਿ੍ਫਤਾਰ ਕੀਤਾ ਗਿਆ ਹੈ | ਦਿੱਲੀ ਪੁਲਸ ਦੀ ਬੁਲਾਰੀ ਸੁਮਨ ਨਲਵਾ ਅਨੁਸਾਰ ਅੰਕਿਤ ਤੇ ਸਚਿਨ ਦੋਵਾਂ ਨੂੰ ਕਸ਼ਮੀਰੀ ਗੇਟ ਬੱਸ ਸਟੈਂਡ ਨੇੜੇ ਮਹਾਤਮਾ ਗਾਂਧੀ ਮਾਰਗ ਤੋਂ ਐਤਵਾਰ ਰਾਤ 11 ਵਜੇ ਦੇ ਕਰੀਬ ਕਾਬੂ ਕੀਤਾ ਗਿਆ | ਇਨ੍ਹਾਂ ਤੋਂ ਪੰਜਾਬ ਪੁਲਸ ਦੀਆਂ 3 ਵਰਦੀਆਂ ਤੋਂ ਇਲਾਵਾ 9 ਅੱੈਮ ਐੱਮ ਦਾ ਇਕ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 30 ਐੱਮ ਐੱਮ ਦਾ ਇਕ ਪਿਸਤੌਲ ਅਤੇ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ |
ਪਤਾ ਲੱਗਿਆ ਹੈ ਕਿ ਇਹਨਾਂ ਸ਼ੂਟਰਾਂ ‘ਚੋਂ ਸਭ ਤੋਂ ਘੱਟ ਉਮਰ ਦਾ ਸ਼ੂਟਰ ਅੰਕਿਤ ਸੋਨੀਪਤ (ਹਰਿਆਣਾ) ਦਾ ਰਹਿਣ ਵਾਲਾ ਹੈ ਤੇ ਇਸ ਦਾ ਨਾਂਅ ਪਹਿਲਾਂ ਵੀ ਕਈ ਕਤਲਾਂ ਦੀਆਂ ਘਟਨਾਵਾਂ ਵਿੱਚ ਸ਼ਾਰਪ ਸ਼ੂਟਰ ਦੇ ਤੌਰ ‘ਤੇ ਆਉਂਦਾ ਰਿਹਾ ਹੈ |
ਖੁਲਾਸਾ ਹੋਇਆ ਹੈ ਕਿ ਅੰਕਿਤ ਨੇ ਹੀ ਸਭ ਤੋਂ ਨੇੜੇ ਹੋ ਕੇ ਦੋਵਾਂ ਹੱਥਾਂ ਨਾਲ ਫਾਇਰਿੰਗ ਕਰਦੇ ਹੋਏ ਮੂਸੇਵਾਲਾ ‘ਤੇ ਗੋਲੀਆਂ ਵਰ੍ਹਾਈਆਂ ਸਨ | 4 ਸ਼ੂਟਰਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਸਚਿਨ ਚੌਧਰੀ ਉਰਫ ਸਚਿਨ ਭਿਵਾਨੀ ਨੂੰ ਵੀ ਗਿ੍ਫਤਾਰ ਕੀਤਾ ਗਿਆ ਹੈ | ਇਹ ਵੀ ਹਰਿਆਣਾ ਦਾ ਰਹਿਣ ਵਾਲਾ ਹੈ | ਸਚਿਨ ਭਿਵਾਨੀ ਲਾਰੈਂਸ ਬਿਸ਼ਨੋਈ ਗੈਂਗ ਦੇ ਰਾਜਸਥਾਨ ਵਿਚਲੇ ਸਾਰੇ ਅਪ੍ਰੇਸ਼ਨ ਦਾ ਕਰਤਾ-ਧਰਤਾ ਦੱਸਿਆ ਜਾਂਦਾ ਹੈ | ਉਹ ਰਾਜਸਥਾਨ ਵਿੱਚ ਚੁਰੂ ਵਿਖੇ ਹੋਈ ਇਕ ਘਟਨਾ ਦੇ ਸੰਬੰਧ ਵਿੱਚ ਵੀ ਲੋੜੀਂਦਾ ਸੀ | ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਨਾਲ ਸੰਬੰਧਤ ਅੰਕਿਤ ਸਿਰਸਾ ਦੇ ਖਿਲਾਫ ਰਾਜਸਥਾਨ ਵਿੱਚ ਵੀ ਕਈ ਮੁਕੱਦਮੇ ਦਰਜ ਹਨ |
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਇਸ ਮਾਮਲੇ ਵਿੱਚ ਲੋੜੀਂਦੇ ਦੋ ਸ਼ੂਟਰ ਪਿ੍ਆਵਰਤ ਫੌਜੀ ਅਤੇ ਕਸ਼ਿਸ਼ ਉਰਫ ਕੁਲਦੀਪ ਨੂੰ ਗਿ੍ਫਤਾਰ ਕੀਤਾ ਗਿਆ ਸੀ | ਦਿੱਲੀ ਦੇ ਸਪੈਸ਼ਲ ਪੁਲਸ ਕਮਿਸ਼ਨਰ ਸਪੈਸ਼ਲ ਸੈੱਲ ਐੱਚ ਐੱਸ ਧਾਲੀਵਾਲ ਨੇ ਦੱਸਿਆ ਕਿ ਪਿ੍ਆਵਰਤ, ਜੋ ਸਿੱਧੇ ਤੌਰ ‘ਤੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ, ਘਟਨਾ ਸਮੇਂ ਵੀ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ |
ਧਾਲੀਵਾਲ ਨੇ ਦੱਸਿਆ ਕਿ 29 ਮਈ ਨੂੰ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਕਾਤਲ ਲਗਾਤਾਰ ਭੱਜੇ ਫਿਰਦੇ ਰਹੇ, ਕਿਉਂਕਿ ਉਨ੍ਹਾਂ ਨੂੰ ਇਹ ਪਤਾ ਸੀ ਕਿ ਕਈ ਰਾਜਾਂ ਦੀ ਪੁਲਸ ਹੁਣ ਉਨ੍ਹਾਂ ਨੂੰ ਤਲਾਸ਼ ਰਹੀ ਹੈ | ਇਸ ਦੌਰਾਨ 34-35 ਦਿਨਾਂ ਵਿੱਚ ਕਾਤਲਾਂ ਨੇ 34-35 ਲੋਕੇਸ਼ਨਾਂ ਬਦਲੀਆਂ ਅਤੇ ਉਹ ਲਗਾਤਾਰ ਇਕ ਤੋਂ ਦੂਜੀ ਜਗ੍ਹਾ ਅਤੇ ਇਕ ਤੋਂ ਦੂਜੇ ਸੂਬੇ ਤੱਕ ਭੱਜੇ ਫਿਰਦੇ ਰਹੇ, ਪਰ ਫਿਰ ਵੀ ਪੁਲਸ ਨੇ ਉਹਨਾਂ ਨੂੰ ਕਾਬੂ ਕਰ ਲਿਆ |

LEAVE A REPLY

Please enter your comment!
Please enter your name here