ਆਈ ਸੀ ਯੂ ’ਚ ਅੱਗ

0
189

ਇੰਦੌਰ : ਬੁੱਧਵਾਰ ਦੇਰ ਰਾਤ ਇੰਦੌਰ ਦੇ ਏ ਬੀ ਰੋਡ ’ਤੇ ਕੇਅਰ ਸੀ ਐੱਚ ਐੱਲ ਹਸਪਤਾਲ ਦੀ ਪਹਿਲੀ ਮੰਜ਼ਲ ’ਤੇ ਸਥਿਤ ਆਈ ਸੀ ਯੂ ’ਚ ਅੱਗ ਲੱਗ ਗਈ। ਉਦੋਂ ਉਸ ਵਿਚ ਪੰਜ ਮਰੀਜ਼ ਸਨ, ਜਿਨ੍ਹਾਂ ਨੂੰ ਤੁਰੰਤ ਤਬਦੀਲ ਕਰ ਦਿੱਤਾ ਗਿਆ। ਅੱਗ ਮਾਮੂਲੀ ਸੀ, ਪਰ ਧੂੰਆਂ ਭਰਨ ਕਾਰਨ ਖਿੜਕੀਆਂ ਦੇ ਸੀਸ਼ੇ ਤੋੜੇ ਗਏ ਤੇ ਅੱਗ ਬੁਝਾਈ ਗਈ।
ਮੁਕੇਸ਼ ਫਿਰ ਸਭ ਤੋਂ ਅਮੀਰ
ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਭਾਰਤ ਦੇ 100 ਸਭ ਤੋਂ ਅਮੀਰਾਂ ਦੀ 2023 ਫੋਰਬਸ ਸੂਚੀ ’ਚ ਨੰਬਰ ਇਕ ਸਥਾਨ ’ਤੇ ਮੁੜ ਪੁੱਜ ਗਏ ਹਨ। ਭਾਰਤ ਦੇ 100 ਸਭ ਤੋਂ ਅਮੀਰਾਂ ਦੀ ਸਮੂਹਕ ਦੌਲਤ ਇਸ ਸਾਲ 799 ਅਰਬ ਡਾਲਰ ਹੈ। ਮੁਕੇਸ਼ ਅੰਬਾਨੀ ਦੀ ਦੌਲਤ 92 ਅਰਬ ਡਾਲਰ ਹੈ। ਪਿਛਲੇ ਸਾਲ ਪਹਿਲੀ ਵਾਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਨੂੰ ਗੌਤਮ ਅਡਾਨੀ ਨੇ ਪਛਾੜ ਦਿੱਤਾ ਸੀ।

LEAVE A REPLY

Please enter your comment!
Please enter your name here