ਪੱਤਰਕਾਰਾਂ ਦੀਆਂ ਗਿ੍ਰਫਤਾਰੀਆਂ ਖਿਲਾਫ਼ ਧਰਨਾ

0
143

ਮੁਹਾਲੀ : ਸੀ ਪੀ ਆਈ ਵੱਲੋਂ ਦੇਸ਼ ਵਿਚ ਪੱਤਰਕਾਰਾਂ ਦੀਆਂ ਗਿ੍ਰਫਤਾਰੀਆਂ ਵਿਰੁੱਧ ਪੰਜਾਬ ਭਰ ’ਚ ਡੀ ਸੀ ਦਫਤਰਾਂ ਅੱਗੇ ਧਰਨੇ ਦੇਣ ਦੇ ਸੱਦੇ ਤਹਿਤ ਮੰਗਲਵਾਰ ਮੋਹਾਲੀ ਦੇ ਡੀ ਸੀ ਦਫਤਰ ਦੇ ਬਾਹਰ ਚੰਡੀਗੜ੍ਹ ਤੇ ਮੁਹਾਲੀ ਦੇ ਪਾਰਟੀ ਵਰਕਰਾਂ ਵੱਲੋ ਸਾਂਝੇ ਤੌਰ ’ਤੇ ਧਰਨਾ ਦਿੱਤਾ ਗਿਆ। ਆਗੂਆਂ ਨੇ ਪੰਜਾਬ ਸਰਕਾਰ ਦੇ ਉਸ ਨੋਟੀਫਿਕੇਸ਼ਨ ਦਾ ਵੀ ਵਿਰੋਧ ਕੀਤਾ, ਜਿਸ ਵਿਚ ਵਰਕਰਾਂ ਦੇ ਕੰਮ ਕਰਨ ਦੇ ਘੰਟਿਆਂ ਨੂੰ 8 ਤੋਂ ਵਧਾ ਕੇ 12 ਕੀਤਾ ਗਿਆ ਸੀ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਦੀ ਮਿਲਣੀ ਤੋਂ ਬਾਅਦ ਇਹ ਹੁਕਮ ਕੀਤੇ ਗਏ ਸਨ। ਇਸ ਦੇ ਵਿਰੋਧ ਵਿਚ 3 ਨਵੰਬਰ ਨੂੰ ਲੇਬਰ ਭਵਨ ਮੁਹਾਲੀ ਵਿਖੇ ਇੱਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਲੇਬਰ ਕਮਿਸ਼ਨਰ ਪੰਜਾਬ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਕੰਮ ਦੇ ਘੰਟੇ ਨਹੀਂ ਵਧਾਏ ਗਏ, ਸਗੋਂ 4 ਘੰਟੇ ਵਾਧੂ ਓਵਰਟਾਈਮ ਲਈ ਵਧਾਏ ਗਏ ਹਨ। ਇਸ ਸਾਂਝੇ ਧਰਨੇ ਵਿਚ ਏਟਕ ਪੰਜਾਬ, ਸੀ ਟੀ ਯੂ, ਹਿੰਦ ਮਜ਼ਦੂਰ ਸਭਾ ਪੰਜਾਬ ਅਤੇ ਇੰਟਕ ਪੰਜਾਬ ਵੱਲੋ 3 ਤਰੀਕ ਨੂੰ 11 ਵਜੇ ਲੇਬਰ ਕਮਿਸ਼ਨਰ ਪੰਜਾਬ, ਮੁਹਾਲੀ ਵਿਖੇ ਧਰਨਾ ਦਿਤਾ ਜਾਵੇਗਾ। ਮੰਗਲਵਾਰ ਦੇ ਧਰਨੇ ਨੂੰ ਬੰਤ ਸਿੰਘ ਬਰਾੜ ਸੂਬਾ ਸਕੱਤਰ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਸੀ ਪੀ ਆਈ ਜ਼ਿਲ੍ਹਾ ਮੁਕਤਸਰ ਵੱਲੋਂ ਰੋਸ ਮਾਰਚ ਕਰਕੇ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ‘ਨਿਊਜ਼ਕਲਿੱਕ’ ਦੇ ਪੱਤਰਕਾਰਾਂ ’ਤੇ ਦਰਜ ਝੂਠੇ ਕੇਸ ਵਾਪਸ ਲਵੇ। ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਕੰਮ ਦਿਹਾੜੀ ਸਮਾਂ 12 ਘੰਟੇ ਕਰਨ ਵਾਲਾ ਨੋਟੀਫਿਕੇਸ਼ਨ ਵਾਪਸ ਲਵੇ ਅਤੇ ਕੰਮ ਦਿਹਾੜੀ ਸਮਾਂ ਘੱਟ ਕਰੇ। ਘੱਟੋ-ਘਟ ਉਜਰਤ ਦੀ ਨਵੀਂ ਲਿਸਟ ਲਾਗੂ ਕਰੇ, ਨਰੇਗਾ ਕਾਮਿਆਂ ਦਾ ਨਵਾਂ ਰੇਟ (430 ਰੁਪਏ 72 ਪੈਸੇ) ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਲਿਖੇ।
ਮਾਰਚ ਕਰਨ ਤੋਂ ਪਹਿਲਾਂ ਹਾਲ ਮੀਟਿੰਗ ਨੂੰ ਜਗਰੂਪ ਸਿੰਘ, ਬੋਹੜ ਸਿੰਘ ਸੁਖਣਾ ਜ਼ਿਲ੍ਹਾ ਮੀਤ ਸਕੱਤਰ, ਹਰਵਿੰਦਰ ਸਿੰਘ ਬਲਾਕ ਸਕੱਤਰ ਸੀ ਪੀ ਆਈ ਲੰਬੀ, ਚੰਭਾ ਸਿੰਘ ਵਾੜਾ ਕਿਸ਼ਨਪੁਰਾ ਆਦਿ ਆਗੂਆਂ ਨੇ ਆਪਣੇ ਸੰਬੋਧਨ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਅਤੇ ਮੋਦੀ ਸਰਕਾਰ ਨੂੰ ਸੱਤਾ-ਹੀਣ ਕਰਨ ਦਾ ਸੱਦਾ ਦਿੱਤਾ।

LEAVE A REPLY

Please enter your comment!
Please enter your name here