ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਚ ਵਿਧਾਇਕਾਂ ਦੇ ਅਯੋਗਤਾ ਦੇ ਮਾਮਲੇ ’ਚ ਮੰਗਲਵਾਰ ਸਪੀਕਰ ਰਾਹੁਲ ਨਾਰਵੇਕਰ ਨੂੰ ਆਖਰੀ ਮੌਕਾ ਦਿੰਦਿਆਂ ਕਿਹਾ ਕਿ ਉਹ ਫੈਸਲਾ ਲੈਣ ਦੀ ਹਕੀਕੀ ਸਮਾਂ-ਸੀਮਾ ਤੈਅ ਕਰਨ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਉਹ ਵਰਤਮਾਨ ਸਮਾਂ-ਸਾਰਣੀ ਤੋਂ ਸੰਤੁਸ਼ਟ ਨਹੀਂ। ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਦੁਸਹਿਰੇ ਦੀਆਂ ਛੁੱਟੀਆਂ ਵਿਚ ਸਪੀਕਰ ਨੂੰ ਮਿਲ ਕੇ ਰਾਹ ਕੱਢਣਗੇ। ਹੁਣ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ।




