ਰਾਜਪਾਲ ਦਾ ਮਾਨ ਨੂੰ ‘ਬਰਥ ਡੇ ਗਿਫ਼ਟ’

0
237

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸੂਬੇ ਸਿਰ ਚੜ੍ਹੇ ਕਰਜ਼ੇ ਬਾਰੇ ਸਵਾਲ ਖੜ੍ਹੇ ਕੀਤੇ ਹਨ। ਰਾਜਪਾਲ ਨੇ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਲ 2022-23 ’ਚ 10 ਹਜ਼ਾਰ ਕਰੋੜ ਰੁਪਏ ਦਾ ਵਾਧੂ ਕਰਜ਼ਾ ਲਿਆ ਹੈ। ਉਨ੍ਹਾ ਕਿਹਾ ਕਿ ਅਸੰਬਲੀ ਨੇ ਸਾਲ 2022-23 ’ਚ 23,835 ਕਰੋੜ ਰੁਪਏ ਤੱਕ ਦਾ ਕਰਜ਼ਾ ਲੈਣ ਦੀ ਪ੍ਰਵਾਨਗੀ ਦਿੱਤੀ ਸੀ, ਜਦੋਂ ਕਿ ਸੂਬਾ ਸਰਕਾਰ ਨੇ 33,886 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਰਾਜਪਾਲ ਨੇ ਸਰਕਾਰ ਤੋਂ ਬਗੈਰ ਦੱਸੇ ਕੀਤੇ ਖਰਚਿਆਂ ਦਾ ਬਿਓਰਾ ਵੀ ਮੰਗਿਆ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਤੀ ਸਰੋਤਾਂ ਦਾ ਪ੍ਰਬੰਧ ਕੁਸ਼ਲਤਾ ਨਾਲ ਨਹੀਂ ਕਰ ਰਹੀ ਹੈ। ਰਾਜਪਾਲ ਨੇ ਪੱਤਰ ਉਦੋਂ ਘੱਲਿਆ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਪਰਵਾਰ ਨਾਲ ਜਨਮ ਦਿਨ ਮਨਾ ਰਹੇ ਸਨ। ਰਾਜਪਾਲ ਨੇ ਮਾਨ ਨੂੰ ਆਪਣਾ ਹਿਸਾਬ-ਕਿਤਾਬ ਠੀਕ ਕਰਨ ਲਈ ਕਹਿੰਦਿਆਂ ਇਹ ਗੱਲ ਕਹੀ ਹੈ ਕਿ ਜੇ ਸਰਕਾਰ ਹਿਸਾਬ-ਕਿਤਾਬ ਠੀਕ ਕਰਕੇ ਭੇਜਦੀ ਹੈ ਤਾਂ ਹੀ ਉਹ ਕੇਂਦਰ ਕੋਲ ਪੰਜਾਬ ਦੇ ਹੱਕ ਵਿਚ ਮੁੱਦਾ ਚੁੱਕਣਗੇ। ਉਨ੍ਹਾ ਮੁਫਤ ਬਿਜਲੀ ’ਤੇ ਵੀ ਸਵਾਲ ਚੁੱਕੇ ਹਨ।

LEAVE A REPLY

Please enter your comment!
Please enter your name here