21.1 C
Jalandhar
Friday, March 29, 2024
spot_img

ਟੈਕਸੀ ਚਾਲਕ ਦਾ ਕਤਲ

ਭਿੱਖੀਵਿੰਡ/ਖਾਲੜਾ
(ਲਖਵਿੰਦਰ ਸਿੰਘ ਗੋਲਣ,
ਰਣਬੀਰ ਸਿੰਘ ਗੋਲਣ)
ਕਸਬਾ ਖੇਮਕਰਨ ਨੇੜੇ ਟੈਕਸੀ ਚਾਲਕ ਸ਼ੇਰਾ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਖੇਮਕਰਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ | ਉਸ ਦੀ ਟੈਕਸੀ ਨੂੰ ਕੁਝ ਵਿਅਕਤੀ ਕਿਰਾਏ ‘ਤੇ ਨਾਲ ਲੈ ਕੇ ਜਾ ਰਹੇ ਸਨ, ਪ੍ਰੰਤੂ ਉਕਤ ਵਿਅਕਤੀਆਂ ਵੱਲੋਂ ਕਸਬਾ ਖੇਮਕਰਨ ਤੋਂ 6 ਕਿਲੋਮੀਟਰ ਦੂਰ ਟਾਹਲੀ ਮੋੜ ਨੇੜੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਘਟਨਾ ਤੋਂ ਬਾਅਦ ਰਾਹੀਗਰਾਂ ਵੱਲੋਂ ਫੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਉਕਤ ਟੈਕਸੀ ਚਾਲਕ ਨੂੰ ਸਰਕਾਰੀ ਹਸਪਤਾਲ ਖੇਮਕਰਨ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐੱਸ ਪੀ ਭਿੱਖੀਵਿੰਡ ਤਰਸੇਮ ਮਸੀਹ ਤੇ ਐੱਸ ਐੱਚ ਓ ਵਲਟੋਹਾ ਜਗਦੀਪ ਸਿੰਘ ਘਟਨਾ ਸਥਾਨ ‘ਤੇ ਪਹੁੰਚੇ | ਡੀ ਐੱਸ ਪੀ ਅਤੇ ਐੱਸ ਐੱਚ ਓ ਵਲਟੋਹਾ ਵੱਲੋਂ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਹਸਪਤਾਲ ਪਹੁੰਚ ਕੇ ਮਿ੍ਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
ਵਲਟੋਹਾ ਪੁਲਸ ਨੂੰ ਟੈਕਸੀ ‘ਚੋਂ ਇਕ ਮੋਬਾਇਲ ਬਰਾਮਦ ਹੋਇਆ ਹੈ, ਜੋ ਮੁੱਢਲੀ ਜਾਂਚ ਅਨੁਸਾਰ ਕਾਤਲਾਂ ਦਾ ਹੋ ਸਕਦਾ ਹੈ | ਐੱਸ ਐੱਚ ਓ ਜਗਦੀਪ ਸਿੰਘ ਨਾਲ ਗੱਲ ਕੀਤੀ ਗਈ ਤਾ ਉਨ੍ਹਾ ਦਾ ਕਹਿਣਾ ਸੀ ਕਿ ਇਸ ਕਤਲ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles