ਅੰਮਿ੍ਤਸਰ ਦੇ ਟੈਕਸਟਾਈਲ ਕਾਮੇ ਹੜਤਾਲ ਕਰਕੇ ਮੁਹਾਲੀ ਰੈਲੀ ‘ਚ ਪੁੱਜਣਗੇ

0
158

ਅੰਮਿ੍ਤਸਰ : ਝਬਾਲ ਰੋਡ ਅੰਮਿ੍ਤਸਰ ਵਿਖੇ ਪਾਵਰਲੂਮ ਸਨਅਤ ਵਿੱਚ ਕੰਮ ਕਰਦੇ ਵੱਖ-ਵੱਖ ਕਾਰਖਾਨਿਆਂ ਦੇ ਮਜ਼ਦੂਰਾਂ ਦੀ ਵਿਸ਼ਾਲ ਮੀਟਿੰਗ ਸ਼ੁੱਕਰਵਾਰ ਹੋਈ | ਮੀਟਿੰਗ ਨੂੰ ਪੰਜਾਬ ਏਟਕ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ, ਸੀ ਟੀ ਯੂ ਪੰਜਾਬ ਦੇ ਆਗੂ ਜਗਤਾਰ ਸਿੰਘ ਕਰਮਪੁਰਾ ਅਤੇ ਏਟਕ ਆਗੂ ਕਾਮਰੇਡ ਨਾਥ ਨੇ ਸੰਬੋਧਨ ਕੀਤਾ | ਬੁਲਾਰਿਆਂ ਦੱਸਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ 3 ਨਵੰਬਰ ਨੂੰ ਪੰਜਾਬ ਦੇ ਲੇਬਰ ਦਫਤਰ ਮੁਹਾਲੀ ਵਿਖੇ ਪੰਜਾਬ ਦੀਆਂ ਪ੍ਰਮੁੱਖ ਮਜ਼ਦੂਰ ਜਥੇਬੰਦੀਆਂ ਏਟਕ, ਇੰਟਕ, ਐੱਚ ਐੱਮ ਐੱਸ ਅਤੇ ਸੀ ਟੀ ਯੂ ਪੰਜਾਬ ਵੱਲੋਂ ਸਾਂਝੀ ਰੈਲੀ ਕੀਤੀ ਜਾ ਰਹੀ ਹੈ | ਇਸ ਵਿਚ ਟੈਕਸਟਾਈਲ ਮਜ਼ਦੂਰ ਇਕ ਦਿਨ ਦੀ ਹੜਤਾਲ ਕਰਕੇ ਮੁਹਾਲੀ ਪੁੱਜਣਗੇ | ਪੰਜਾਬ ਸਰਕਾਰ ਨੇ ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਨੋਟੀਫਿਕੇ ਸ਼ਨ ਜਾਰੀ ਕਰ ਦਿੱਤਾ ਹੈ | ਬੁਲਾਰਿਆਂ ਕਿਹਾ ਕਿ ਕੰਮ ਦੇ 8 ਘੰਟੇ ਕਰਨ ਲਈ ਲਗਭਗ ਡੇਢ ਸਦੀ ਪਹਿਲਾਂ ਦੁਨੀਆ ਭਰ ਵਿੱਚ ਮਜ਼ਦੂਰਾਂ ਦੇ ਭਾਰੀ ਅੰਦੋਲਨ ਹੋਏ ਅਤੇ ਅਮਰੀਕਾ ਦੇ ਸ਼ਿਕਾਗੋ ਵਿੱਚ ਮਜ਼ਦੂਰਾਂ ਨੂੰ ਸ਼ ਹੀਦ ਕੀਤਾ ਗਿਆ ਸੀ, ਜਿਸ ਕਰਕੇ ਅੱਜ ਦੁਨੀਆ ਭਰ ਵਿੱਚ 1 ਮਈ ਦਾ ਦਿਹਾੜਾ ‘ਮਜ਼ਦੂਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ | ਬੁਲਾਰਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ ਵਾਧਾ ਹੋਏ ਨੂੰ 11 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਤਨਖਾਹਾਂ ਦੇ ਵਾਧੇ ਦੀ ਫਾਈਲ ਕਾਰਖਾਨੇਦਾਰਾਂ ਅਤੇ ਵੱਡੇ ਕਾਰੋਬਾਰੀਆਂ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਦਬਾਅ ਰੱਖੀ ਹੈ | ਆਗੂਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਫੌਰੀ ਤੌਰ ‘ਤੇ ਰੱਦ ਕੀਤਾ ਜਾਵੇ, ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ ਫੌਰੀ ਤੌਰ ‘ਤੇ ਵਾਧਾ ਕੀਤਾ ਜਾਵੇ ਅਤੇ ਅਣਸਿੱਖੇ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26000 ਰੁਪਏ ਮਹੀਨਾ ਨਿ ਸਚਿਤ ਕੀਤੀ ਜਾਵੇ | ਕੇਂਦਰ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਪਾਸ ਕੀਤੇ 4 ਲੇਬਰ ਕੋਡ ਰੱਦ ਕਰਨ ਦਾ ਮਤਾ ਪੰਜਾਬ ਅਸੰਬਲੀ ਵਿੱਚ ਪਾਸ ਕੀਤਾ ਜਾਵੇ |

LEAVE A REPLY

Please enter your comment!
Please enter your name here