ਪੁਣੇ-ਦਿੱਲੀ ਅਕਾਸਾ ਜਹਾਜ਼ ’ਚ ਬੰਬ ਦੀ ਅਫਵਾਹ

0
162

ਮੁੰਬਈ : ਪੁਣੇ ਤੋਂ ਦਿੱਲੀ ਜਾ ਰਹੀ ਅਕਾਸਾ ਫਲਾਈਟ ਦੀ ਸ਼ੁੱਕਰਵਾਰ ਦੇਰ ਰਾਤ ਮੁੰਬਈ ’ਚ ਐਮਰਜੈਂਸੀ ਲੈਂਡਿੰਗ ਕਰਾਈ ਗਈ। ਅਸਲ ’ਚ ਟੇਕਆਫ਼ ਤੋਂ ਬਾਅਦ ਫਾਈਨ ’ਚ ਬੰਬ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਹਾਜ਼ ਨੂੰ ਮੁੰਬਈ ਵੱਲੋਂ ਮੋੜ ਦਿੱਤਾ ਗਿਆ। ਇਸ ਦੌਰਾਨ ਜਹਾਜ਼ ਕਰੀਬ 40 ਮਿੰਟ ਤੱਕ ਹਵਾ ’ਚ ਰਿਹਾ। ਰਾਤ 12.42 ਵਜੇ ਫਲਾਈਟ ਛੱਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ’ਤੇ ਲੈਂਡ ਹੋਈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਜਹਾਜ਼ ਮੁੰਬਈ ਏਅਰਪੋਰਟ ’ਤੇ ਉਤਰਨ ਤੋਂ ਬਾਅਦ 2.30 ਵਜੇ ਸੀ ਆਈ ਐੱਸ ਐੱਫ਼ ਦੇ ਇੱਕ ਅਧਿਕਾਰੀ ਨੇ ਮੁੰਬਈ ਪੁਲਸ ਕੰਟਰੋਲ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਬੰਬ ਡਿਟੇਕਸ਼ਨ ਟੀਮ ਨੇ ਫਲਾਈਟ ਦੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ। ਇੱਕ ਪੁਲਸ ਅਧਿਕਾਰੀ ਨੇ ਕਿਹਾ, ਜਾਂਚ ’ਚ ਪੁਲਸ ਨੂੰ ਕੁਝ ਵੀ ਸ਼ੱਕੀ ਵਸਤੂ ਨਹੀਂ ਮਿਲੀ। ਜਿਸ ਯਾਤਰੀ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਬੈਗ ’ਚ ਬੰਬ ਹੈ, ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਹੋਣ ’ਤੇ ਜਹਾਜ਼ ਦੇ ਮੁੰਬਈ ਹਵਾਈ ਅੱਡੇ ’ਤੇ ਉਤਰਨ ਬਾਅਦ ਐਂਬੂਲੈਂਸ ’ਚ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਫਲਾਈਟ ’ਚ ਯਾਤਰੀ ਦੇ ਨਾਲ ਗਏ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਨੇ ਛਾਤੀ ’ਚ ਦਰਦ ਹੋਣ ਕਾਰਨ ਦਵਾਈ ਲਈ ਸੀ।

LEAVE A REPLY

Please enter your comment!
Please enter your name here