ਨਿਊਯਾਰਕ : ਨਿਊਯਾਰਕ ਸਥਿਤ ‘ਦਿ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ ਨੇ ਕਿਹਾ ਹੈ ਕਿ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਜੰਗ ’ਚ ਹੁਣ ਤੱਕ ਘੱਟੋ-ਘੱਟ 22 ਪੱਤਰਕਾਰ ਮਾਰੇ ਜਾ ਚੁੱਕੇ ਹਨ। ਸੀ ਪੀ ਜੇ ਨੇ ਕਿਹਾ ਕਿ ਉਹ ਗੁਆਂਢੀ ਲਿਬਨਾਨ ਸਣੇ ਹਮਲਿਆਂ ਕਾਰਨ ਜ਼ਖਮੀ, ਮਾਰੇ ਗਏ ਤੇ ਬੰਦੀ ਬਣਾਏ ਜਾਂ ਲਾਪਤਾ ਪੱਤਰਕਾਰਾਂ ਬਾਰੇ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ। 20 ਅਕਤੂਬਰ ਤੱਕ ਘੱਟੋ-ਘੱਟ 22 ਪੱਤਰਕਾਰ 7 ਅਕਤੂਬਰ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਪਾਸਿਆਂ ਦੇ 4,000 ਤੋਂ ਵੱਧ ਮਰਨ ਵਾਲੇ ਲੋਕਾਂ ’ਚ ਸ਼ਾਮਲ ਹਨ। ਮਾਰੇ ਗਏ 22 ਪੱਤਰਕਾਰਾਂ ’ਚੋਂ 18 ਫਲਸਤੀਨੀ, ਤਿੰਨ ਇਜ਼ਰਾਇਲੀ ਅਤੇ ਇੱਕ ਲਿਬਨਾਨੀ ਸ਼ਾਮਲ ਹੈ, ਅੱਠ ਪੱਤਰਕਾਰ ਜ਼ਖਮੀ ਹੋ ਗਏ, ਤਿੰਨ ਲਾਪਤਾ ਜਾਂ ਹਿਰਾਸਤ ’ਚ ਦੱਸੇ ਜਾ ਰਹੇ ਹਨ।


