27.5 C
Jalandhar
Friday, October 18, 2024
spot_img

ਇਸਰੋ ਨੇ ਸਫ਼ਲਤਾਪੂਰਵਕ ਲਾਂਚ ਕੀਤੀ ਗਗਨਯਾਨ ਦੀ ਪਹਿਲੀ ਟੈਸਟ ਫਲਾਈਟ

ਨਵੀਂ ਦਿੱਲੀ : ਇਸਰੋ ਨੇ ਗਗਨਯਾਨ ਦੀ ਪਹਿਲੀ ਟੈਸਟ ਫਲਾਈਟ ਸਫਲਤਾਪੂਰਵਕ ਲਾਂਚ ਕੀਤੀ। ਪੁਲਾੜ ਏਜੰਸੀ ਨੂੰ ਦੂਜੀ ਕੋਸ਼ਿਸ਼ ’ਚ ਸਫ਼ਲਤਾ ਮਿਲੀ ਹੈ। ਸ਼ਨੀਵਾਰ ਸਵੇਰੇ 8.30 ਵਜੇ ਇਸ ਨੂੰ ਲਾਂਚ ਕੀਤਾ ਹਾਲਾਂਕਿ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਟਾਲਣਾ ਪਿਆ। ਫਿਰ 10 ਵਜੇ ਕੋਸ਼ਿਸ਼ ਕੀਤੀ ਗਈ ਇਸ ਵਾਰ ਇਸਰੋ ਨੂੰ ਸਫ਼ਲਤਾ ਮਿਲੀ। ਗਗਨਯਾਨ ਦੇ ਪਹਿਲੇ ਟੈਸਟ ਵਹੀਕਲ ਏਬਾਰਟ ਮਿਸ਼ਨ-1 (ਟੀ ਵੀ-ਡੀ1) ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟ ਤੋਂ ਲਾਂਚ ਕੀਤਾ ਗਿਆ। ਇਸਰੋ ਚੀਫ਼ ਐੱਸ ਸੋਮਨਾਥ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਟੀ ਵੀ-ਡੀਵੀ 1 (ਕਰੂ ਮਾਡਿਊਲ) ਮਿਸ਼ਨ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ। ਉਨ੍ਹਾ ਨੇ ਇਸ ਸਫ਼ਲਤਾ ਲਈ ਇਸਰੋ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ।
ਟੈਸਟ ਵਹੀਕਲ ਐਸਟੋ੍ਰਨਾਟ ਲਈ ਬਣਾਏ ਗਏ ਕਰੂ ਮਡਿਊਲ ਨੂੰ ਆਪਣੇ ਨਾਲ ਉਪਰ ਲੈ ਗਿਆ। ਰਾਕੇਟ ਕਰੂ ਮਡਿਊਲ ਨੂੰ ਲੈ ਕੇ ਸਾਢੇ ਸੋਲਾਂ ਕਿਲੋਮੀਟਰ ਉਪਰ ਗਿਆ ਫਿਰ ਬੰਗਾਲ ਦੀ ਖਾੜੀ ’ਚ ਲੈਂਡ ਕੀਤਾ।

Related Articles

LEAVE A REPLY

Please enter your comment!
Please enter your name here

Latest Articles