ਮੋਗਾ (ਅਮਰਜੀਤ ਬੱਬਰੀ)
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ ਦੀ 7ਵੀਂ ਦੋ ਰੋਜ਼ਾ ਕੌਮੀ ਕਾਨਫਰੰਸ ਦੀ ਸ਼ੁਰੂਆਤ ਸ਼ਨੀਵਾਰ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਆਰੰਭ ਹੋਈ। ਸਭ ਤੋਂ ਪਹਿਲਾਂ ਕਿਰਤ ਦੀ ਲਹਿਰ ਦੇ ਲਾਲ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਝੰਡਾ ਲਹਿਰਾਉਣ ਦੀ ਰਸਮ ਜਥੇਬੰਦੀ ਦੇ ਕੌਮੀ ਚੇਅਰਮੈਨ ਐੱਮ ਐੱਲ ਸਹਿਗਲ, ਕੌਮੀ ਜਨਰਲ ਸਕੱਤਰ ਸੀ ਆਰ ਜੋਸੇ ਪ੍ਰਕਾਸ਼, ਬਿਸ਼ੋ ਵੀਰਾਨ ਮੈਂਬਰ ਪਾਰਲੀਮੈਂਟ ਰਾਜ ਸਭਾ, ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਸੂਬਾ ਵਰਕਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਮੁੱਖ ਜਥੇਬੰਦਕ ਸਕੱਤਰ ਜਗਦੀਸ਼ ਸਿੰਘ ਚਾਹਲ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਕਾਨਫਰੰਸ ਦੇ ਪਹਿਲੇ ਸੈਸ਼ਨ ਦਾ ਉਦਘਾਟਨ ਏਟਕ ਦੇ ਕੌਮੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਰਦਿਆਂ ਕੇਂਦਰੀ ਹਕੂਮਤ ਭਾਜਪਾ ਗਠਜੋੜ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵਿਸਥਾਰ ਸਹਿਤ ਸਖ਼ਤ ਆਲੋਚਨਾ ਕੀਤੀ। ਇਸ ਕਾਨਫਰੰਸ ’ਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ 400 ਪ੍ਰਤੀਨਿਧਾਂ ਨੇ ਭਾਗ ਲਿਆ ।ਕਾਨਫਰੰਸ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ’ਚ ਏਟਕ ਦੇ ਕੌਮੀ ਆਗੂ ਅਮਰਜੀਤ ਕੌਰ, ਐੱਮ ਐੱਲ ਸਹਿਗਲ ਚੇਅਰਮੈਨ, ਸੀ ਆਰ ਜੋਸ ਪ੍ਰਕਾਸ਼, ਜਗਦੀਸ਼ ਸਿੰਘ ਚਾਹਲ, ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਸੁਰਿੰਦਰ ਕੁਮਾਰ ਪੁਆਰੀ, ਏਟਕ ਦੇ ਸੂਬਾਈ ਆਗੂ ਕਾਮਰੇਡ ਬੰਤ ਸਿੰਘ ਬਰਾੜ, ਐਮ ਜੁਆਏ ਕੁਮਾਰ ਮਨੀਪੁਰ, ਬਬਲੂ ਵਿਸਵਾਸ਼ ਪੱਛਮੀ ਬੰਗਾਲ, ਸ਼ਾਮਭਤ ਕੁਮਾਰ ਸਵਾਮੀ ਤੇਲਗਾਨਾ, ਦਲੀਪ ਉਥਾਨੂੰ ਮਹਾਰਾਸ਼ਟਰ, ਜੰਮੂ ਕਸ਼ਮੀਰ ਸ਼ਾਮਲ ਸਨ ।
ਇਸ ਤੋਂ ਬਾਅਦ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਸੀ ਆਰ ਜੋਸੇ ਪ੍ਰਕਾਸ਼ ਵੱਲੋਂ ਜਥੇਬੰਦਕ ਰਿਪੋਰਟ ਅਤੇ ਵਿੱਤ ਸਕੱਤਰ ਕਿ੍ਰਥਾਰਠ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਜਥੇਬੰਦੀ ਦੇ ਆਮਦਨ ਤੇ ਖਰਚ ਦੀ ਰਿਪੋਰਟ ਪੇਸ਼ ਕੀਤੀ ਗਈ। ਇਹਨਾਂ ਦੋਵੇਂ ਆਗੂਆਂ ਨੇ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਟਾਂ ਨੂੰ ਪੇਸ਼ ਕੀਤੀਆਂ ਗਈਆਂ ਦੋਵੇਂ ਰਿਪੋਰਟਾਂ ’ਤੇ ਬਹਿਸ ਕਰਨ ਦਾ ਸੱਦਾ ਦਿੱਤਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਪ੍ਰੇਮ ਚਾਵਲਾ, ਗੁਰਮੇਲ ਸਿੰਘ ਮੈਲਡੇ, ਗੁਰਜੰਟ ਸਿੰਘ ਕੋਕਰੀ, ਬਲਕਾਰ ਵਲਟੋਹਾ, ਗੁਰਪ੍ਰੀਤ ਮਾੜੀਮੇਘਾ, ਮਨਜੀਤ ਸਿੰਘ ਗਿੱਲ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਅਸ਼ੋਕ ਕੌਸ਼ਲ, ਨਵੀਨ ਸਚਦੇਵਾ, ਬਾਜ ਸਿੰਘ ਭੁੱਲਰ, ਅਮਰਜੀਤ ਕੌਰ ਰਣ ਸਿੰਘ ਵਾਲਾ, ਦੁਰਗੋ ਬਾਈ ਫਾਜ਼ਿਲਕਾ, ਜਗਮੋਹਨ ਨੌਲੱਖਾ, ਗੁਰਚਰਨ ਕੌਰ, ਡਾਕਟਰ ਇੰਦਰਵੀਰ ਗਿੱਲ, ਅਵਤਾਰ ਸਿੰਘ ਤਾਰੀ, ਪੋਹਲਾ ਸਿੰਘ ਬਰਾੜ ਅਤੇ ਵੱਖ-ਵੱਖ ਰਾਜਾਂ ਦੇ ਪ੍ਰਤੀਨਿਧ ਆਸ਼ਾ ਦੇਵੀ, ਬੀਜੂ ਐੱਸ, ਐੱਸ ਜੁਆਏ ਕੁਮਾਰ ਮਨੀਪੁਰ, ਸਮਪਾਠ ਕੁਮਾਰਾਨਾ ਸਵਾਮਏ ਤਿਲੰਗਾਨਾ, ਜੀਥਨਿਰਮਲਾ, ਹਰੀਸ਼ ਕੁਮਾਰ, ਵਿਸਵਾ ਨਾਥ ਸ਼ਰਮਾ, ਨਰਿੰਦਰ ਕੁਮਾਰ ਹਰਿਆਣਾ, ਡਾਥਰੋਨੀਰ ਸਿੰਘ ਆਦਿ ਸ਼ਾਮਲ ਸਨ।