ਸਰਦਾਰਪੁਰਾ ਤੋਂ ਗਹਿਲੋਤ, ਟੋਂਕ ਤੋਂ ਪਾਇਲਟ

0
173

ਜੈਪੁਰ : ਰਾਜਸਥਾਨ ਵਿਧਾਨਸਭਾ ਚੋਣਾਂ ਲਈ ਕਾਂਗਰਸ ਨੇ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਹੈ। ਇਸ ਸੂਚੀ ’ਚ ਪਾਰਟੀ ਨੇ 33 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਸਰਦਾਰਪੁਰਾ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ, ਟੋਂਕ ਤੋਂ ਸਚਿਨ ਪਾਇਲਟ ਅਤੇ ਨਾਥਵਾੜਾ ਤੋਂ ਸੀ ਪੀ ਜੋਸ਼ੀ ਨੂੰ ਟਿਕਟ ਦਿੱਤਾ ਹੈ। ਕਾਂਗਰਸ ਦੀ ਪਹਿਲੀ ਲਿਸਟ ’ਚ ਉਮੀਦਵਾਰ ਦੀ ਸਿਲੈਕਸ਼ਨ ’ਚ ਕੋਈ ਖਾਸ ਬਦਲਾਅ ਨਹੀਂ ਦਿੱਤਾ ਗਿਆ। ਰਾਜਸਥਾਨ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਆਪਣੀ ਹੀ ਸੀਟ ਲਕਸ਼ਮਣਗੜ੍ਹ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਓਸੀਆ ਤੋਂ ਦਿਵਿਆ ਮਦੇਰਣਾ, ਹਿੰਡੋਲੀ ਤੋਂ ਅਸ਼ੋਕ ਚਾਂਦਨਾ, ਸਵਾਈ ਮਾਧੋਪੁਰ ਤੋਂ ਦਾਨਿਸ਼ ਅਬਰਾਰ, ਜੋਧਪੁਰ ਤੋਂ ਮਨੀਸ਼ਾ ਪਵਾਰ ਅਤੇ ਸਾਦੁੂਲਪੁਰ ਤੋਂ �ਿਸ਼ਨਾ ਪੂਨੀਆ ਨੂੰ ਟਿਕਟ ਮਿਲੀ ਹੈ।
33 ਉਮੀਦਵਾਰਾਂ ਦੀ ਲਿਸਟ ’ਚ 32 ਨਾਂਅ ਪੁਰਾਣੇ ਹੀ ਹਨ, ਇਸ ਵਾਰ ਮੁੰਡਾਵਰ ਤੋਂ ਲਲਿਤ ਯਾਦਵ ਦਾ ਨਾਂਅ ਜੁੜਿਆ ਹੈ, ਜੋ ਪਿਛਲੀ ਵਾਰ ਬਸਪਾ ਤੋਂ ਚੋਣ ਲੜੀ ਸੀ। ਕਾਂਗਰਸ ਦੀ ਪਹਿਲੀ ਲਿਸਟ ’ਚ ਸਚਿਨ ਪਾਇਲਟ ਗੁੱਟ ਦੇ ਚਾਰ ਨੇਤਾਵਾਂ ਨੂੰ ਟਿਕਟ ਮਿਲਿਆ ਹੈ। ਇਨ੍ਹਾਂ ’ਚੋਂ ਵਿਰਾਟਨਗਰ ਤੋਂ ਇੰਦਰਾਜ ਸਿੰਘ ਗੁਜਰ, ਲਾਡਨੂੰ ਸੀਟ ਤੋਂ ਮੁਕੇਸ਼ ਭਾਕਰ, ਪਰਬਤਸਰ ਸੀਟ ਤੋਂ ਰਾਮਨਿਵਾਸ ਗਾਵੜਿਆ ਅਤੇ ਨੋਹਰ ਸੀਟ ਤੋਂ ਅਮਿਤ ਨੂੰ ਟਿਕਟ ਮਿਲਿਆ ਹੈ। ਇਸ ਤੋਂ ਇਲਾਵਾ ਸਵਾਈ ਮਾਧੋਪੁਰ ਤੋਂ ਦਾਨਿਸ ਅਬਰਾਰ, ਲਡਨੂਨ ਤੋਂ ਮੁਕੇਸ਼ ਭਾਕਰ, ਡੀਡਵਾਨਾ ਤੋਂ ਚੇਤਨ ਸਿੰਘ ਚੌਧਰੀ, ਜਯਾਲ ਤੋਂ ਮੰਜੂ ਦੇਵੀ, ਦੇਗਾਨਾ ਤੋਂ ਵਿਜੈਪਾਲ ਮਿਰਧਾ, ਪਰਬਤਸਾਰ ਤੋਂ ਰਾਮਨਿਵਾਸ ਗਾਵਰੀਆ, ਓਸੀਆ ਤੋਂ ਦਿਵਿਆ ਮਦੇਰਣਾ, ਜੋਧਪੁਰ ਤੋਂ ਮਨੀਸ਼ ਪਵਾਰ, ਲੂਨੀ ਤੋਂ ਮਹਿੰਦਰ ਵਿਸ਼ਨੋਈ ਬਾਯਤੂ ਤੋਂ ਹਰੀਸ਼ ਚੌਧਰੀ, ਵੱਲਵਗੜ੍ਹਤੋਂ ਰਾਮਲੀਲਾ ਖਾੜਿਆ, ਪ੍ਰਤਾਪਗੜ੍ਹ ਤੋਂ ਸ਼ੇਖਾਵਤ, ਡੂੰਗਰਪੁਰ ਤੋਂ ਗਣੇਸ਼ ਗੋਧਰਾ, ਬਾਗੀਡੋਰਾਸੇ ਮਹਿੰਦਰਜੀਤ ਸਿੰਘ ਮਾਲਵੀਆ, ਭੀਮ ਤੋਂ ਸੁਦਰਸ਼ਨ ਸਿੰਘ ਰਾਵਤ, ਮੰਡਲਗੜ੍ਹ ਤੋਂ ਵਿਵੇਕ ਧਾਕੜ ਅਤੇ ਹਿੰਡੋਲੀ ਤੋਂ ਅਸ਼ੋਕ ਚਾਂਦਨਾ ਨੂੰ ਟਿਕਟ ਮਿਲਿਆ ਹੈ। ਰਾਜਸਥਾਨ ਦੀਆਂ 200 ਸੀਟਾਂ ’ਚੋਂ ਕਾਂਗਰਸ ਨੇ ਸਿਰਫ਼ 33 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਕਾਂਗਰਸ ਪਾਰਟੀ ਨੇ ਇਸ ਲਿਸਟ ’ਚ ਸੂਬੇ ਦੇ ਪ੍ਰਮੁੱਖ ਵੱਡੇ ਨੇਤਾਵਾਂ ਨੂੰ ਸ਼ਾਮਲ ਕਰ ਲਿਆ ਹੈ। ਹਾਲਾਂਕਿ ਹਾਲੇ ਉਨ੍ਹਾ ਨੇਤਾਵਾਂ ਦੀ ਸੀਟ ’ਤੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਕਈ ਵੱਡੇ ਨੇਤਾਵਾਂ ਦੀ ਟਿਕਟ ਕੱਟ ਸਕਦੀ ਹੈ।

LEAVE A REPLY

Please enter your comment!
Please enter your name here