25 C
Jalandhar
Sunday, September 8, 2024
spot_img

ਝਾਲਰਾਪਾਟਨ ਤੋਂ ਵਸੰੁਧਰਾ ਰਾਜੇ

ਜੈਪੁਰ : ਰਾਜਸਥਾਨ ਵਿਧਾਨਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ’ਚ 83 ਉਮੀਦਵਾਰਾਂ ਦੇ ਨਾਂਅ ਹਨ। ਇਸ ’ਚ 10 ਔਰਤਾਂ ਦੇ ਨਾਂਅ ਸ਼ਾਮਲ ਹਨ। ਵਸੁੰਧਰਾ ਰਾਜੇ ਨੂੰ ਝਾਲਰਾਪਾਟਨ ਤੋਂ ਟਿਕਟ ਦਿੱਤੀ ਗਈ ਹੈ। ਨਾਗੌਰ ਸੀਟ ਤੋਂ ਜਿਯੋਤੀ ਮਿਰਧਾ ਲੜੇਗੀ, ਜਿਨ੍ਹਾ ਨੇ ਹਾਲ ਹੀ ’ਚ ਕਾਂਗਰਸ ਛੱਡ ਕੇ ਭਾਜਪਾ ’ਚ ਜੁਆਇੰਨ ਕੀਤੀ ਹੈ, ਜਦਕਿ ਸਤੀਸ਼ ਪੂਨੀਆ ਨੂੰ ਅੰਬਰ ਵਿਧਾਨਸਭਾ ਤੋਂ ਸੀਟ ’ਤੇ ਮੈਦਾਨ ’ਚ ਉਤਾਰਿਆ ਗਿਆ ਹੈ। ਜੈਪੁਰ ਦੀ ਵਿਦਿਆਘਰ ਨਗਰ ਸੀਟ ਤੋਂ ਵਿਧਾਇਕ ਨਰਪਤ ਸਿੰਘ ਰਾਜਵੀ ਨੂੰ ਹੁਣ ਚਿਤੌੜਗੜ੍ਹ ਤੋਂ ਟਿਕਟ ਦਿੱਤਾ ਗਿਆ ਹੈ। ਪਹਿਲੀ ਸੂਚੀ ’ਚ ਭਾਜਪਾ ਨੇ ਉਨ੍ਹਾ ਦਾ ਟਿਕਟ ਕੱਟ ਦਿੱਤਾ ਅਤੇ ਰਾਜਸਮੰਦ ਦੀਆ ਕੁਮਾਰ ਨੂੰ ਵਿਦਿਆਘਰ ਤੋਂ ਟਿਕਟ ਦਿੱਤਾ ਗਿਆ। ਭਾਜਪਾ ਦੇ ਕਈ ਸਾਬਕਾ ਮੰਤਰੀਆਂ ਨੂੰ ਵੀ ਟਿਕਟ ਦਿੱਤਾ ਗਿਆ ਹੈ। ਇਨ੍ਹਾਂ ’ਚ ਪ੍ਰਤਾਪ ਸਿੰਘ ਸਿੰਘਵੀ, ਸ੍ਰੀਚੰਦ ਕੁਪਲਾਨੀ, ਨਰਪਤ ਸਿੰਘ ਰਾਜਵੀ, ਓਟਾਰਾਮ ਦੇਵਾਸੀ, ਪੁਸ਼ਪਿੰਦਰ ਸਿੰਘ ਰਾਣਾਵਤ, ਅਨਿਤਾ ਭਦੇ, ਵਾਸੂਦੇਵ ਦੇਵਾਨਾਨੀ, ਕੈਚਰਨ ਸਰਾਫ਼, ਰਾਜਿੰਦਰ ਰਾਠੌੜ ਸਮੇਤ ਕਈ ਸਾਬਕਾ ਮੰਤਰੀ ਸ਼ਾਮਲ ਹਨ। ਵਸੂੰਧਰਾ ਖੇਮੇ ਦੇ ਕਰੀਬ ਇੱਕ ਦਰਜਨ ਨੇਤਾਵਾਂ ਨੂੰ ਟਿਕਟ ਮਿਲੀ, ਜਿਨ੍ਹਾ ’ਚ ਪ੍ਰਤਾਪ ਸਿੰਘ ਸਿੰਘਵੀ, ਅਸ਼ੋਕ ਡੋਗਰਾ, ਨਰਪਤ ਸਿੰਘ ਰਾਜਵੀ, ਸ੍ਰੀਚੰਦ ਕੁਪਲਾਨੀ, ਕਾਲਚਰਨ ਸਰਾਫ, ਕੈਲਾਸ਼ ਵਰਮਾ, ਸਿੱਧੀ ਕੁਮਾਰੀ, ਹੇਮ ਸਿੰਘ ਭੜਾਨਾ, ਅਨਿਤਾ ਭਦੇਲ, ਕਨਿਯਾ ਲਾਲ ਦਾ ਨਾਂਅ ਸ਼ਾਮਲ ਹੈ। ਇਨ੍ਹਾ ਤੋਂ ਇਲਾਵਾ ਵਸੂੰਧਰਾ ਦੀ ਇੱਕ ਵਫ਼ਾਦਾਰ ਸਿੱਧੀ ਕੁਮਾਰੀ ਨੂੰ ਟਿਕਟ ਮਿਲਿਆ ਹੈ, ਜੋ ਬੀਕਾਨੇਰ ਦੇ ਸਾਬਕਾ ਸ਼ਾਹੀ ਪਰਵਾਰ ਨਾਲ ਸੰਬੰਧ ਰੱਖਦੀ ਹੈ। ਪੁਸ਼ਕਰ ਤੋਂ ਸੁਰੇਸ਼ ਰਾਵਤ, ਅਜਮੇਰ ਉਤਰ ਤੋਂ ਵਾਸੂਦੇਵ ਤੇਵਨਾਨੀ, ਅਜਮੇਰ ਦੱਖਣ ਤੋਂ ਅਨਿਤ ਭਦੇਲ, ਜਾਲੌਰ ਤੋਂ ਜੋਗੇਸ਼ਵਰ ਗਰਗ, ਸਿਰੋਹੀ ਤੋਂ ਓਟਾਰਾਮ ਦੇਵਾਸੀ, ਨਾਥਦੁਆਰਾ ਕੁੰਵਰ ਵਿਸ਼ਰਾਜ ਨੂੰ ਮੈਦਾਨ ’ਚ ਉਤਾਰਿਆ ਹੈ। ਭੀਲਵਾੜਾ ਤੋਂ ਵਿਟੂਸ਼ੰਕਰ ਅਵਸਥੀ, ਬੂੰਦੀ ਤੋਂ ਅਸ਼ੋਕ ਡੋਗਰਾ, ਕੋਟਾ ਦੱਖਣ ਤੋਂ ਸੰਦੀਪ ਸ਼ਰਮਾ, ਰਾਸਮੰਦ ਤੋਂ ਦੀਪਤੀ ਮਾਹੇਸ਼ਵਰੀ ਨੂੰ ਟਿਕਟ ਦਿੱਤਾ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles