ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਨਵੇਂ ਮੰਤਰੀ ਬਣਾਉਣ ਤੋਂ ਬਾਅਦ ਕੀਤੀ ਵਿਭਾਗਾਂ ਦੀ ਵੰਡ ਵਿਚ ਮੀਤ ਹੇਅਰ ਤੋਂ ਸਕੂਲੀ ਸਿੱਖਿਆ ਦਾ ਵਿਭਾਗ ਜੇਲ੍ਹ ਤੇ ਖਨਣ ਮੰਤਰੀ ਹਰਜੋਤ ਬੈਂਸ ਦੇ ਹਵਾਲੇ ਕਰ ਦਿੱਤਾ ਹੈ | ਕੁਲਦੀਪ ਸਿੰਘ ਧਾਲੀਵਾਲ ਨੂੰ ਖੇਤੀ ਵਿਭਾਗ ਵੀ ਮਿਲ ਗਿਆ ਹੈ, ਜਿਹੜਾ ਕਿ ਪਹਿਲਾਂ ਮੁੱਖ ਮੰਤਰੀ ਕੋਲ ਸੀ | ਨਵੇਂ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਤੇ ਪਰਵਾਰ ਭਲਾਈ ਤੋਂ ਇਲਾਵਾ ਮੈਡੀਕਲ ਸਿੱਖਿਆ. ਖੋਜ ਅਤੇ ਚੋਣਾਂ ਦਾ ਵਿਭਾਗ ਦਿੱਤਾ ਗਿਆ ਹੈ | ਸਿਹਤ ਵਿਭਾਗ ਡਾ. ਵਿਜੇ ਸਿੰਗਲਾ ਨੂੰ ਕੁਰੱਪਸ਼ਨ ਕੇਸ ਵਿਚ ਬਰਤਰਫ ਕਰਨ ਤੋਂ ਬਾਅਦ ਖਾਲੀ ਹੋ ਗਿਆ ਸੀ | ਅਮਨ ਅਰੋੜਾ ਨੂੰ ਹਾਊਸਿੰਗ ਤੇ ਸ਼ਹਿਰੀ ਵਿਕਾਸ ਦੇ ਨਾਲ-ਨਾਲ ਲੋਕ ਸੰਪਰਕ ਤੇ ਨਿਊ ਐਂਡ ਰੀਨਿਊਏਬਲ ਐਨਰਜੀ ਰਿਸੋਰਸਿਜ਼ ਵਿਭਾਗ ਦਿੱਤੇ ਗਏ ਹਨ | ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਭੋਇੰ ਤੇ ਪਾਣੀ ਸੰਭਾਲ ਤੇ ਪ੍ਰਸ਼ਾਸਨਕ ਵਿਭਾਗ ਦਿੱਤੇ ਗਏ ਹਨ | ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਦੇ ਨਾਲ-ਨਾਲ ਫਰੀਡਮ ਫਾਈਟਰਜ਼ ਤੇ ਡਿਫੈਂਸ ਸਰਵਿਸ ਵੈੱਲਫੇਅਰ ਵਿਭਾਗ ਦਿੱਤੇ ਗਏ ਹਨ | ਅਨਮੋਲ ਗਗਨ ਮਾਨ ਨੂੰ ਸੈਰ-ਸਪਾਟਾ ਤੇ ਸੱਭਿਆਚਾਰ, ਇਨਵੈਸਟਮੈਂਟ ਐਂਡ ਪ੍ਰਮੋਸ਼ਨ, ਕਿਰਤ ਤੇ ਸ਼ਿਕਾਇਤ ਨਿਵਾਰਣ ਵਿਭਾਗ ਦਿੱਤੇ ਗਏ ਹਨ |
ਪਹਿਲਾਂ ਬਣੇ ਮੰਤਰੀਆਂ ਵਿਚ ਹਰਪਾਲ ਚੀਮਾ ਕੋਲ ਵਿੱਤ, ਯੋਜਨਾ, ਪ੍ਰੋਗਰਾਮ ਅਮਲ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਹਨ | ਡਾ. ਬਲਜੀਤ ਕੌਰ ਕੋਲ ਸਮਾਜੀ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ, ਸਮਾਜੀ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਹਨ | ਹਰਭਜਨ ਸਿੰਘ ਕੋਲ ਪਬਲਿਕ ਵਰਕਸ (ਬੀ ਐਂਡ ਆਰ) ਤੇ ਬਿਜਲੀ ਵਿਭਾਗ ਹਨ | ਲਾਲ ਚੰਦ ਕਟਾਰੂ ਚੱਕ ਕੋਲ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ, ਜੰਗਲਾਤ ਤੇ ਜੰਗਲੀ ਜੀਵਨ ਵਿਭਾਗ ਹਨ | ਗੁਰਮੀਤ ਸਿੰਘ ਮੀਤ ਹੇਅਰ ਕੋਲ ਗਵਰਨੈਂਸ ਸੁਧਾਰ, ਪਿ੍ੰਟਿੰਗ ਤੇ ਸਟੇਸ਼ਨਰੀ, ਸਾਇੰਸ, ਟੈਕਨਾਲੋਜੀ ਤੇ ਪਰਿਆਵਰਣ, ਖੇਡ ਤੇ ਯੁਵਾ ਸੇਵਾਵਾਂ ਤੇ ਉੱਚ ਸਿਖਿਆ ਵਿਭਾਗ ਹਨ | ਕੁਲਦੀਪ ਸਿੰਘ ਧਾਲੀਵਾਲ ਕੋਲ ਪੇਂਡੂ ਵਿਕਾਸ, ਐੱਨ ਆਰ ਆਈ ਮਾਮਲੇ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹਨ | ਲਾਲਜੀਤ ਸਿੰਘ ਭੁੱਲਰ ਕੋਲ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਹਨ | ਬ੍ਰਮ ਸ਼ੰਕਰ ਕੋਲ ਮਾਲ, ਮੁੜ-ਵਸੇਬਾ ਤੇ ਡਿਜ਼ਾਸਟਰ ਮੈਨੇਜਮੈਂਟ ਤੋਂ ਇਲਾਵਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹੈ | ਹਰਜੋਤ ਸਿੰਘ ਬੈਂਸ ਕੋਲ ਪਾਣੀ ਸੋਮੇ, ਮਾਈਨਜ਼ ਐਂਡ ਜਿਓਲੋਜੀ, ਜੇਲ੍ਹ ਤੇ ਸਕੂਲ ਸਿੱਖਿਆ ਵਿਭਾਗ ਹਨ |





