ਸਾਬਕਾ ਬੈਂਕ ਮੈਨੇਜਰ ਦੇ ਕਤਲ ’ਚ ਪਤਨੀ ਸਣੇ ਚਾਰ ਗਿ੍ਰਫਤਾਰ

0
227

ਪਟਿਆਲਾ : ਇੱਥੋਂ ਦੇ ਸੰਤ ਨਗਰ ਦੇ ਰਿਟਾਇਰਡ ਬੈਂਕ ਮੈਨੇਜਰ ਬਲਬੀਰ ਸਿੰਘ ਚਾਹਲ (67) ਦੇ ਦੋ ਦਿਨ ਪਹਿਲਾਂ ਹੋਏ ਅੰਨ੍ਹੇ ਕਤਲ ਦੇ ਸੰਬੰਧ ’ਚ ਪੁਲਸ ਨੇ ਮਿ੍ਰਤਕ ਦੀ ਪਤਨੀ ਸਣੇ ਚਾਰ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਦੀ ਮੁੱਢਲੀ ਜਾਂਚ ’ਚ ਕਤਲ ਦੀ ਮੁੱਖ ਵਜ੍ਹਾ ਪਤੀ ਦੇ ਬੀਮੇ ਦੀ ਰਕਮ, ਹੋਰ ਫੰਡ ਅਤੇ ਜਾਇਦਾਦ ਹੜੱਪਣਾ ਦੱਸਿਆ ਜਾ ਰਿਹਾ ਹੈ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਐਤਵਾਰ ਮੀਡੀਆ ਨੂੰ ਦੱਸਿਆ ਕਿ ਮਿ੍ਰਤਕ ਦੀ ਪਤਨੀ ਹਰਪ੍ਰੀਤ ਕੌਰ ਚਾਹਲ, ਉਸ ਦੇ ਪ੍ਰੇਮੀ ਗੁਰਤੇਜ ਸਿੰਘ ਗੁਰੀ ਅਤੇ ਉਸ ਦੇ ਦੋਸਤ ਅਜੈ ਤੇ ਅਰਸ਼ਪ੍ਰੀਤ ਸਿੰਘ ਵਾਸੀਆਨ ਪਿੰਡ ਸ਼ਾਦੀਪੁਰ, ਜ਼ਿਲ੍ਹਾ ਪਟਿਆਲਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ ਸੀ ਆਈ ਏ ਇੰਚਾਰਜ ਸ਼ਮਿੰਦਰ ਸਿੰਘ, ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਢਿੱਲੋਂ ਤੇ ਪੁਲਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਰਿਤੂ ਨੇ ਐੱਸ ਪੀ ਹਰਵੀਰ ਅਟਵਾਲ, ਡੀ ਐੱਸ ਪੀ ਸੁਖਅੰਮਿ੍ਰਤ ਰੰਧਾਵਾ ਤੇ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ। 19 ਅਕਤੂਬਰ ਨੂੰ ਤੜਕੇ ਪਾਸੀ ਰੋਡ ’ਤੇ ਕੀਤੇ ਗਏ ਇਸ ਕਤਲ ਸੰਬੰਧੀ ਥਾਣਾ ਸਿਵਲ ਲਾਈਨ ’ਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।

LEAVE A REPLY

Please enter your comment!
Please enter your name here