ਰਾਫ਼ਾ ਬਾਰਡਰ ਖੁੱਲ੍ਹਿਆ, ਰਾਹਤ ਸਮੱਗਰੀ ਪਹੁੰਚਣੀ ਸ਼ੁਰੂ

0
167

ਤੇਲ ਅਵੀਵ : ਇਜ਼ਰਾਈਲ, ਹਮਾਸ ਦੀ ਜੰਗ ਦਾ ਸ਼ਨੀਵਾਰ 15ਵਾਂ ਦਿਨ ਹੈ। ਇਸ ਦੌਰਾਨ ਹਮਾਸ ਦੇ ਹਮਲੇ ਤੋਂ ਬਾਅਦ ਪਹਿਲੀ ਵਾਰ ਇਜ਼ਪਟ ਤੋਂ ਗਾਜ਼ਾ ਵਿਚਾਲੇ ਰਾਫ਼ਾ ਬਾਰਡਰ ਖੋਲ੍ਹ ਦਿੱਤਾ ਗਿਆ। ਇਸ ਨਾਲ ਫਲਸਤੀਨੀਆਂ ਨੂੰ ਜ਼ਰੂਰੀ ਸਾਮਾਨ ਪਹੁੰਚਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਲੱਗਭੱਗ 3000 ਟਨ ਸਹਾਇਤਾ ਸਮਗਰੀ ਲੈ ਕੇ 20 ਤੋਂ ਵੱਧ ਟਰੱਕ, ਜੋ ਕਈ ਦਿਨਾਂ ਤੋਂ ਕ੍ਰਾਸਿੰਗ ਦੇ ਕੋਲ ਖੜੇ ਸਨ। ਇੱਕ ਰਿਪੋਰਟ ਮੁਤਾਬਿਕ ਇਜ਼ਰਾਇਲ ਨੇ ਸਿਰਫ਼ 20 ਟਰੱਕਾਂ ਨੂੰ ਹੀ ਗਾਜ਼ਾ ’ਚ ਜਾਣ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ’ਚ ਇੱਕ ਟਰੱਕ ਤਾਬੂਤਾਂ ਨਾਲ ਭਰਿਆ ਹੈ, ਜਦਕਿ ਬਾਕੀ ਟਰੱਕਾਂ ’ਚ ਦਵਾਈਆਂ ਅਤੇ ਹੋਰ ਰਾਹਤ ਸਮਗਰੀ ਹੈ। ਉਥੇ ਹੀ ਇਜ਼ਰਾਈਲ ਨੇ ਮਿਸਰ, ਜਾਰਡਨ ਅਤੇ ਮੋਰੱਕੋ ’ਚ ਮੌਜੂਦ ਆਪਣੇ ਨਾਗਰਿਕਾਂ ਨੂੰ ਜਲਦ ਤੋਂ ਜਲਦ ਦੇਸ਼ ਛੱਡਣ ਨੂੰ ਕਿਹਾ ਹੈ। ਨਾਲ ਹੀ ਇਜ਼ਰਾਈਲੀਆਂ ਨੂੰ ਇਨ੍ਹਾ ਦੇਸ਼ਾਂ ’ਚ ਨਾ ਜਾਣ ਦੀ ਵੀ ਸਲਾਹ ਦਿੱਤੀ ਹੈ। ਨਾਰਾਜ਼ ਲੋਕ ਇਜ਼ਰਾਈਲੀਆਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਦੂਜੇ ਪਾਸੇ ਗਾਜਾ ਸ਼ਹਿਰ ਦੇ ਅਲ ਕੂਦਸ ਹਸਪਤਾਲ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇੱਕ ਰਿਪੋਰਟ ਮੁਤਾਬਿਕ ਹਸਪਤਾਲ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹਜ਼ਾਰ ਤੋਂ ਜ਼ਿਆਦਾ ਲੋਕ ਮੌਜੂਦ ਹਨ। ਹਸਪਤਾਲ ਦੇ ਪ੍ਰਸ਼ਾਸਨ ਨੇ ਇਸ ਨੂੰ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ। ਇੱਥੇ ਇਜ਼ਰਾਈਲੀ ਹਮਲਿਆਂ ’ਚ ਬੇਘਰ ਹੋਏ ਕਰੀਬ 12 ਹਜ਼ਾਰ ਲੋਕ ਰਹਿ ਰਹੇ ਹਨ।
ਰਾਹਤ ਸਮਗਰੀ ਨਾਲ ਭਰੇ ਟਰੱਕ ਜਦੋਂ ਰਫ਼ਾਹ ਕ੍ਰਰਾਸਿੰਗ ’ਤੇ ਮਿਸਰ ਵੱਲੋਂ ਗਾਜ਼ਾ ’ਚ ਦਾਖ਼ਲ ਹੋਏ ਉਥੇ ਖੜੇ ਵਲੰਟੀਅਰਾਂ ਨੇ ਤਾਲੀਆਂ ਵਜਾ ਕੇ ਖੁਸ਼ੀ ਪ੍ਰਗਟਾਈ। ਸਿਰਫ਼ 20 ਟਰੱਕਾਂ ਨੂੰ ਹੀ ਗਾਜਾ ਦਾਖ਼ਲ ਹੋਣ ਦੀ ਇਜਾਜ਼ਤ ਮਿਲੀ ਹੈ, ਜਦਕਿ ਵਰਲਡ ਫੂਡ ਪ੍ਰੋਗਰਾਮ ਅਤੇ ਹੋਰ ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਗਾਜਾ ’ਚ ਜੋ ਹਾਲਾਤ ਹਨ ਉਸ ਨਾਲ ਨਜਿੱਠਣ ਲਈ ਰੋਜ਼ ਘੱਟੋ ਘੱਟ 100 ਟਰੱਕ ਰਾਹਤ ਸਮਗਰੀ ਦੀ ਜ਼ਰੂਰਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਹਾਲੇ ਕੁਝ ਹੀ ਟਰੱਕਾਂ ਨੂੰ ਜਾਣ ਦੀ ਮਨਜ਼ੂਰੀ ਮਿਲੀ ਹੈ ਅਤੇ ਬਾਕੀ ਟਰੱਕ ਇਜਾਜ਼ਤ ਦੇ ਇੰਤਜ਼ਾਰ ’ਚ ਮਿਸਰ ਵੱਲ ਖੜੇ ਹਨ। ਇਸ ਦੌਰਾਨ ਗਾਜਾ ’ਚ ਰਾਹਤ ਕੰਮ ਕਰਨ ਵਾਲੇ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਕਿ ਜੋ ਮਦਦ ਆ ਰਹੀ ਹੈ ਉਹ ਨਾਕਾਫ਼ੀ ਹੈ। ਏਜੰਸੀ ਨੇ ਕਿਹਾ ਇਹ ਸਮੁੰਦਰ ’ਚ ਇੱਕ ਬੂੰਦ ਦੀ ਤਰ੍ਹਾਂ ਹੈ।

LEAVE A REPLY

Please enter your comment!
Please enter your name here