21 ਲੱਖ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਰੱਦ

0
205

ਪਟਨਾ : ਬਿਹਾਰ ਦੇ ਸਿੱਖਿਆ ਵਿਭਾਗ ਨੇ ਗੈਰ-ਹਾਜ਼ਰ ਰਹਿਣ ਕਾਰਨ ਸਰਕਾਰੀ ਸਕੂਲਾਂ ਦੇ 20,87,063 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਸਖਤ ਕਦਮ ਬਿਨਾਂ ਮਨਜ਼ੂਰੀ ਲਗਾਤਾਰ 15 ਦਿਨ ਗੈਰਹਾਜ਼ਰ ਰਹਿਣ ਕਾਰਨ ਚੁੱਕਿਆ ਗਿਆ ਹੈ। ਇਨ੍ਹਾਂ ਵਿੱਚੋਂ 2,66,564 ਵਿਦਿਆਰਥੀ 9ਵੀਂ ਤੋਂ 12ਵੀਂ ਜਮਾਤ ਦੇ ਹਨ। ਇਨ੍ਹਾਂ ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਤਾਂ ਹੀ ਦੇਣ ਦਿੱਤੀਆਂ ਜਾਣਗੀਆਂ, ਜਦੋਂ ਉਨ੍ਹਾਂ ਦੇ ਮਾਪੇ ਗਲਤੀ ਨਾ ਦੁਹਰਾਉਣ ਬਾਰੇ ਹਲਫਨਾਮਾ ਦਾਇਰ ਕਰਨਗੇ।

LEAVE A REPLY

Please enter your comment!
Please enter your name here