ਚੇਨਈ : ਦੱਖਣ ਦੀ ਉੱਘੀ ਅਦਾਕਾਰਾ ਗੌਤਮੀ ਤੜੀਮੱਲਾ ਨੇ ਸੋਮਵਾਰ ਕਿਹਾ ਕਿ ਉਹ ਭਾਜਪਾ ਨਾਲੋਂ 25 ਸਾਲ ਦਾ ਸਾਥ ਛੱਡ ਰਹੀ ਹੈ ਕਿਉਕਿ ਪਾਰਟੀ ਦੇ ਆਗੂ ਉਸ ਬੰਦੇ ਦੀ ਹਮਾਇਤ ਕਰ ਰਹੇ ਹਨ, ਜਿਸ ਨੇ ਉਸ ਨੂੰ ਠੱਗਿਆ।
ਉਸ ਨੇ ਕਿਹਾ ਕਿ 2021 ਵਿਚ ਪਾਰਟੀ ਵੱਲੋਂ ਅੰਤਲੇ ਛਿਣਾਂ ਵਿਚ ਉਸ ਦੀ ਅਸੰਬਲੀ ਟਿਕਟ ਕੱਟ ਦਿੱਤੇ ਜਾਣ ਦੇ ਬਾਵਜੂਦ ਉਹ ਪਾਰਟੀ ਵਿਚ ਰਹੀ, ਪਰ ਜਦ ਉਸ ਨੂੰ ਪਤਾ ਲੱਗਾ ਕਿ ਪਾਰਟੀ ਦੇ ਵੱਡੇ ਆਗੂ ਉਸ ਦਾ ਧਨ, ਜਾਇਦਾਦ ਤੇ ਦਸਤਾਵੇਜ਼ ਖੁਰਦ-ਬੁਰਦ ਕਰਨ ਵਾਲੇ ਦੀ ਹਮਾਇਤ ਕਰ ਰਹੇ ਹਨ ਤਾਂ ਉਸ ਨੇ ਪਾਰਟੀ ਛੱਡਣ ਦਾ ਫੈਸਲਾ ਕੀਤਾ।