ਮੋਹਨ ਭਾਗਵਤ ਨੂੰ ਮਨੀਪੁਰ ਦੀ ਹਿੰਸਾ ’ਚ ਬਾਹਰੀ ਤਾਕਤਾਂ ਦਿਸੀਆਂ

0
186

ਨਾਗਪੁਰ : ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਕਿਹਾ ਕਿ ਮਨੀਪੁਰ ’ਚ ਜਾਤੀ ਹਿੰਸਾ ’ਚ ਸਰਹੱਦ ਪਾਰ ਦੇ ਅੱਤਵਾਦੀ ਸ਼ਾਮਲ ਸਨ। ਦੁਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਮੈਤੇਈ ਅਤੇ ਕੁੱਕੀ ਭਾਈਚਾਰਿਆਂ ਦੇ ਲੋਕ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਉਨ੍ਹਾਂ ਵਿਚਕਾਰ ਅਚਾਨਕ ਹਿੰਸਾ ਕਿਵੇਂ ਭੜਕ ਗਈ? ਟਕਰਾਅ ਤੋਂ ਬਾਹਰੀ ਤਾਕਤਾਂ ਨੂੰ ਫਾਇਦਾ ਹੁੰਦਾ ਹੈ। ਉਨ੍ਹਾ ਸਵਾਲੀਆ ਅੰਦਾਜ਼ ਵਿਚ ਕਿਹਾਅਸਲ ’ਚ ਸੰਘਰਸ਼ ਨੂੰ ਕਿਸ ਚੀਜ਼ ਨੇ ਵਧਾਇਆ? ਇਹ ਹਿੰਸਾ ਨਹੀਂ ਹੋ ਰਹੀ, ਇਹ ਕਰਵਾਈ ਜਾ ਰਹੀ ਹੈ।

LEAVE A REPLY

Please enter your comment!
Please enter your name here