ਮੁਜ਼ੱਫਰਨਗਰ : ਯੂ ਪੀ ਦੇ ਬੇਸਿਕ ਐਜੂਕੇਸ਼ਨ ਡਿਪਾਰਟਮੈਂਟ ਨੇ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਬਿਨਾਂ ਰਜਿਸਟ੍ਰੇਸ਼ਨ ਤੋਂ ਚਲਦੇ ਮਦਰੱਸਿਆਂ ਤੋਂ ਰੋਜ਼ਾਨਾ 10 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਹ ਨੋਟਿਸ ਦਰਜਨ ਤੋਂ ਵੱਧ ਮਦਰੱਸਿਆਂ ਨੂੰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਤਿੰਨ ਦਿਨਾਂ ਵਿਚ ਆਪਣੇ ਕਾਗਜ਼ ਦਿਖਾਉਣ, ਨਹੀਂ ਤਾਂ ਜੁਰਮਾਨਾ ਭੁਗਤਣ ਲਈ ਤਿਆਰ ਰਹਿਣ। ਯੂ ਪੀ ਵਿਚ ਕਰੀਬ 24 ਹਜ਼ਾਰ ਮਦਰੱਸੇ ਹਨ, ਜਿਨ੍ਹਾਂ ਵਿੱਚੋਂ ਕਰੀਬ 8 ਹਜ਼ਾਰ ਗੈਰ-ਮਾਨਤਾ ਪ੍ਰਾਪਤ ਹਨ। ਜਮੀਅਤ ਉਲਮਾ-ਇ-ਹਿੰਦ ਨੇ ਨੋਟਿਸ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਇਕ ਖਾਸ ਤਬਕੇ ਨੂੰ ਨਿਸ਼ਾਨਾ ਬਣਾਉਣ ਲਈ ਮਦਰੱਸਿਆਂ ਨੂੰ ਗੈਰਕਾਨੂੰਨੀ ਨੋਟਿਸ ਜਾਰੀ ਕੀਤੇ ਗਏ ਹਨ। ਮਦਰੱਸੇ ਮੁਫਤ ਵਿਦਿਆ ਦਿੰਦੇ ਹਨ, ਉਹ 10 ਹਜ਼ਾਰ ਰੁਪਏ ਜੁਰਮਾਨਾ ਨਹੀਂ ਭਰ ਸਕਣਗੇ।





