ਚੇਨਈ : ਇੱਥੇ ਉਪਨਗਰ ਅਵਾੜੀ ਨੇੜੇ ਮੰਗਲਵਾਰ ਤੜਕੇ ਇਲੈਕਟਿ੍ਰਕ ਮਲਟੀਪਲ ਯੂਨਿਟ (ਈ ਐੱਮ ਯੂ) ਟਰੇਨ ਦੇ 3 ਖਾਲੀ ਡੱਬੇ ਪਟੜੀ ਤੋਂ ਉਤਰ ਗਏ।
ਦੱਖਣੀ ਰੇਲਵੇ ਦੇ ਸੀਨੀਅਰ ਅਧਿਕਾਰੀ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਪਰ ਇਸ ਕਾਰਨ ਇਸ ਰੂਟ ’ਤੇ ਰੇਲ ਸੇਵਾਵਾਂ ਪ੍ਰਭਾਵਤ ਹੋਈਆਂ ਹਨ ਅਤੇ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।





