13 ਸਾਲਾਂ ’ਚ ਏਅਰ ਕੰਡੀਸ਼ਨਰਾਂ ਦੀ ਮੰਗ ਤਿੰਨ ਗੁਣਾ ਵਧੀ

0
194

ਨਵੀਂ ਦਿੱਲੀ : ਕੌਮਾਂਤਰੀ ਊਰਜਾ ਏਜੰਸੀ (ਆਈ ਈ ਏ) ਨੇ ਮੰਗਲਵਾਰ ਕਿਹਾ ਕਿ ਘਰੇਲੂ ਏਅਰ ਕੰਡੀਸ਼ਨਰ ਚਲਾਉਣ ਲਈ ਭਾਰਤ ਦੀ ਬਿਜਲੀ ਦੀ ਮੰਗ 2050 ਤੱਕ 9 ਗੁਣਾ ਵਧਣ ਦਾ ਅਨੁਮਾਨ ਹੈ, ਜੋ ਪੂਰੇ ਅਫਰੀਕਾ ਦੀ ਕੁਲ ਬਿਜਲੀ ਖਪਤ ਤੋਂ ਵੱਧ ਹੋਵੇਗੀ। ਏਜੰਸੀ ਨੇ ‘ਵਿਸ਼ਵ ਊਰਜਾ ਆਊਟਲੁਕ’ ਵਿਚ ਕਿਹਾ ਕਿ ਭਾਰਤ ਵਿਚ ਅਗਲੇ ਤਿੰਨ ਦਹਾਕਿਆਂ ’ਚ ਦੁਨੀਆ ਦੇ ਕਿਸੇ ਵੀ ਦੇਸ਼ ਜਾਂ ਖੇਤਰ ਦੀ ਤੁਲਨਾ ਵਿਚ ਊਰਜਾ ਦੀ ਮੰਗ ਵਿਚ ਵਾਧਾ ਸਭ ਤੋਂ ਵੱਧ ਹੋਵੇਗਾ।
ਰਿਪੋਰਟ ਮੁਤਾਬਕ 2010 ਤੋਂ ਭਾਰਤ ਵਿਚ ਏਅਰ ਕੰਡੀਸ਼ਨਰ ਦੇ ਮਾਲਕ ਤਿੰਨ ਗੁਣਾ ਵਧ ਗਏ ਹਨ। ਗਰਮੀ ਵਿਚ ਹੋ ਰਹੇ ਵਾਧੇ ਕਾਰਨ 100 ਘਰਾਂ ਪਿੱਛੇ 24 ਏਅਰ ਕੰਡੀਸ਼ਨਰ ਹੋ ਗਏ ਹਨ। 2050 ਤੱਕ 9 ਗੁਣਾ ਵਾਧਾ ਹੋ ਜਾਵੇਗਾ ਤੇ ਏਅਰ ਕੰਡੀਸ਼ਨਰ ਟੈਲੀਵਿਯਨਾਂ, ਰੈਫਰੀਜਰੇਟਰਾਂ ਤੇ ਵਾਸ਼ਿੰਗ ਮਸ਼ੀਨਾਂ ਨੂੰ ਪਿੱਛੇ ਛੱਡ ਜਾਣਗੇ। ਕਰੀਬ 10 ਫੀਸਦੀ ਬਿਜਲੀ ਏ ਸੀ ਹੀ ਫੂਕ ਰਹੇ ਹਨ। ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਨੇ 700 ਵਾਰ ਗਰਮ ਹਵਾਵਾਂ ਝੱਲੀਆਂ ਹਨ, ਜਿਨ੍ਹਾਂ ਕਾਰਨ 17 ਹਜ਼ਾਰ ਜਾਨਾਂ ਗਈਆਂ।

LEAVE A REPLY

Please enter your comment!
Please enter your name here