ਪਿਅਰੇ : ਅਮਰੀਕਾ ਦੇ ਸਾਊਥ ਡਕੋਟਾ ਰਾਜ ਦੇ ਦੱਖਣ-ਪੂਰਬ ਸਿਓਕਸ ਫਾਲਜ਼ ਵਿਚ ਲੰਘੇ ਮੰਗਲਵਾਰ ਅਸਮਾਨ ਹਰਾ ਨਜ਼ਰ ਆਇਆ | ਉਸ ਤੋਂ ਬਾਅਦ ਜ਼ੋਰਦਾਰ ਤੂਫਾਨ ਆਇਆ ਤੇ ਫਿਰ ਮੀਂਹ ਪਿਆ | ਮੌਸਮ ਵਿਗਿਆਨੀ ਪੀਟਰ ਰੋਜਰਜ਼ ਨੇ ਕਿਹਾ ਕਿ ਤੂਫਾਨ ਦੇ ਸਮੇਂ ਅਸਮਾਨ ਦਾ ਰੰਗ ਅਸਾਧਾਰਨ ਤੌਰ ‘ਤੇ ਬਦਲਦਾ ਹੈ | ਸੂਰਜ ਦੀ ਰੌਸ਼ਨੀ ਕਿਸ ਤਰ੍ਹਾਂ ਦਾ ਵਰਤਾਓ ਕਰਦੀ ਹੈ ਅਤੇ ਵਾਤਾਵਰਣ ਵਿਚ ਵੱਖ-ਵੱਖ ਤੱਤ ਕਿਸ ਤਰ੍ਹਾਂ ਬਿਖਰਦੇ ਹਨ ਇਹ ਰੰਗ ਉਸ ‘ਤੇ ਨਿਰਭਰ ਕਰਦਾ ਹੈ | ਕਦੇ ਰੰਗ ਬੈਂਗਣੀ ਤੇ ਕਦੇ-ਕਦੇ ਇਕਦਮ ਕਾਲਾ ਹੋ ਸਕਦਾ ਹੈ |