ਨਗਰ ਨਿਗਮ ਚੋਣਾਂ ਹੋਰ ਟਲੀਆਂ

0
207

ਚੰਡੀਗੜ੍ਹ : ਪੰਜਾਬ ਵਿਚ ਨਗਰ ਨਿਗਮ ਚੋਣਾਂ ਹੋਰ ਲੇਟ ਹੋ ਸਕਦੀਆਂ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਹੁਕਮਾਂ ’ਤੇ ਲੋਕਲ ਬਾਡੀਜ਼ ਵੱਲੋਂ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਦੇ ਬਾਅਦ ਵੀ ਚੋਣਾਂ 15 ਨਵੰਬਰ ਤੱਕ ਨਹੀਂ ਹੋ ਸਕਦੀਆਂ।
ਵੋਟਰ ਸੂਚੀਆਂ ’ਤੇ ਸਹਿਮਤੀ ਨਾ ਬਣਨ ਕਰਕੇ ਇਤਰਾਜ਼ ਦੀਆਂ ਤਰੀਕਾਂ ਵਿਚ ਤਬਦੀਲੀ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਪਟਿਆਲਾ, ਜਲੰਧਰ, ਲੁਧਿਆਣਾ ਤੇ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਘੱਲ ਕੇ ਕਿਹਾ ਹੈ ਕਿ ਵੋਟਰ ਸੂਚੀਆਂ 21 ਨਵੰਬਰ ਤੱਕ ਪ੍ਰਕਾਸ਼ਤ ਕੀਤੀਆਂ ਜਾਣ। ਇਸ ਤੋਂ ਲੱਗਦਾ ਹੈ ਕਿ ਚੋਣਾਂ ਦਸੰਬਰ ਜਾਂ ਜਨਵਰੀ ਵਿਚ ਹੋਣਗੀਆਂ।

LEAVE A REPLY

Please enter your comment!
Please enter your name here