ਐਂਬੂਲੈਂਸ ’ਤੇ ਇਜ਼ਰਾਈਲੀ ਬੰਬਾਰੀ ਨਾਲ 15 ਮਰੇ

0
242

ਗਾਜ਼ਾ : ਹਮਾਸ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਘੇਰੇ ਹੋਏ ਉੱਤਰੀ ਗਾਜ਼ਾ ਤੋਂ ਜ਼ਖਮੀਆਂ ਨੂੰ ਕੱਢਣ ਲਈ ਵਰਤੀ ਜਾ ਰਹੀ ਐਂਬੂਲੈਂਸ ’ਤੇ ਇਜ਼ਰਾਈਲੀ ਹਵਾਈ ਹਮਲੇ ਵਿਚ 15 ਵਿਅਕਤੀ ਮਾਰੇ ਗਏ ਅਤੇ 60 ਜ਼ਖਮੀ ਹੋ ਗਏ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਉਸ ਨੇ ਹਮਾਸ ਦੇ ਅੱਤਵਾਦੀ ਸੈੱਲ ਵੱਲੋਂ ਵਰਤੀ ਜਾ ਰਹੀ ਐਂਬੂਲੈਂਸ ਦੀ ਪਛਾਣ ਕੀਤੀ ਅਤੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਹਮਾਸ ਦੇ ਲੜਾਕੇ ਮਾਰੇ ਗਏ ਹਨ। ਉਸ ਨੇ ਹਮਾਸ ’ਤੇ ਅੱਤਵਾਦੀਆਂ ਅਤੇ ਹਥਿਆਰਾਂ ਨੂੰ ਐਂਬੂਲੈਂਸਾਂ ਰਾਹੀਂ ਇਧਰ ਤੋਂ ਉਧਰ ਲਿਜਾਣ ਦਾ ਦੋਸ਼ ਲਗਾਇਆ। ਹਮਾਸ ਦੇ ਅਧਿਕਾਰੀ ਨੇ ਕਿਹਾ ਕਿ ਉਸ ਦੇ ਲੜਾਕੂ ਮੌਜੂਦ ਹੋਣ ਦੇ ਦੋਸ਼ ਬੇਬੁਨਿਆਦ ਹਨ। ਇਸੇ ਦੌਰਾਨ ਇਜ਼ਰਾਈਲ ਨੇ ਦੇਸ਼ ’ਚ ਕੰਮ ਕਰ ਰਹੇ ਗਾਜ਼ਾ ਪੱਟੀ ਦੇ ਹਜ਼ਾਰਾਂ ਫਲਸਤੀਨੀ ਮਜ਼ਦੂਰਾਂ ਨੂੰ ਵਾਪਸ ਸੰਘਰਸ਼ ਵਾਲੇ ਖੇਤਰ ’ਚ ਭੇਜ ਦਿੱਤਾ ਹੈ। ਕੁਝ ਮਜ਼ਦੂਰ ਪੈਦਲ ਸਰਹੱਦ ਪਾਰ ਕਰਦੇ ਹੋਏ ਦੇਖੇ ਗਏ, ਜੋ 7 ਅਕਤੂਬਰ ਨੂੰ ਹਮਾਸ ਦੇ ਦੱਖਣੀ ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਸੀਲ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਹੀ ਨਜ਼ਰਬੰਦੀ ਕੇਂਦਰਾਂ ’ਚ ਰੱਖਿਆ ਗਿਆ ਸੀ। ਇਨ੍ਹਾਂ ਲੋਕਾਂ ਨੇ ਨਜ਼ਰਬੰਦੀ ਕੇਂਦਰਾਂ ’ਚ ਇਜ਼ਰਾਇਲੀ ਅਧਿਕਾਰੀਆਂ ’ਤੇ ਹਿੰਸਕ ਸਲੂਕ ਦਾ ਦੋਸ਼ ਲਗਾਇਆ।

LEAVE A REPLY

Please enter your comment!
Please enter your name here