ਵਿਆਹ ਵਾਲੀ ਕਾਰ ਟਰਾਲੇ ਨਾਲ ਟਕਰਾਈ, ਲਾੜੇ ਸਮੇਤ ਤਿੰਨ ਮੌਤਾਂ

0
379

ਮੋਗਾ : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਅਜੀਤਵਾਲ ਦੇ ਨਜ਼ਦੀਕ ਐਤਵਾਰ ਸਵੇਰੇ 5 ਵਜੇ ਦੇ ਕਰੀਬ ਡੋਲੀ ਵਾਲੀ ਕਾਰ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਲਾੜੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਗਰਾਓਂ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੋਲੀ ਵਾਲੀ ਕਾਰ ਅਬੋਹਰ ਸਾਈਡ ਤੋਂ ਆ ਰਹੀ ਸੀ। ਕਾਰ ’ਚ ਸਵਾਰ ਲੋਕਾਂ ਨੇ ਲੁਧਿਆਣਾ ਨੇੜੇ ਬੱਦੋਵਾਲ ’ਚ ਵਿਆਹ ਸਮਾਗਮ ’ਚ ਸ਼ਾਮਲ ਹੋਣਾ ਸੀ। ਹਾਦਸੇ ’ਚ ਲਾੜੇ ਸੁਖਬਿੰਦਰ ਸਿੰਘ, ਡਰਾਈਵਰ ਅੰਗਰੇਜ਼ ਸਿੰਘ ਤੇ ਚਾਰ ਸਾਲਾਂ ਦੀ ਬੱਚੀ ਅਰਸ਼ਦੀਪ ਦੀ ਮੌਤ ਹੋਈ ਹੈ। ਪੁਲਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਸੁਖਵਿੰਦਰ ਸਿੰਘ ਪੇਂਟਿੰਗ ਦਾ ਕੰਮ ਕਰਦਾ ਸੀ। ਉਸ ਦੀਆਂ ਦੋ ਭੈਣਾਂ ਹਨ ਤੇ ਇੱਕ ਭਰਾ ਵਿਆਹਿਆ ਹੋਇਆ ਹੈ। ਸਭ ਤੋਂ ਛੋਟਾ ਸੁਖਵਿੰਦਰ ਸਿੰਘ ਸੀ, ਜਿਸ ਦਾ ਐਤਵਾਰ ਬੱਦੋਵਾਲ ਦੀ ਰਹਿਣ ਵਾਲੀ ਲੜਕੀ ਨਾਲ ਵਿਆਹ ਹੋਣਾ ਸੀ।

LEAVE A REPLY

Please enter your comment!
Please enter your name here