ਫੌਜੀ ਕੈਂਪ ’ਤੇ ਹਮਲੇ ਦੇ ਸਾਜ਼ਿਸ਼ਘਾੜੇ ਦੀ ਮਿਲੀ ਲਾਸ਼

0
163

ਸ੍ਰੀਨਗਰ : ਸਾਲ 2018 ਦੌਰਾਨ ਜੰਮੂ ’ਚ ਫੌਜੀ ਕੈਂਪ ’ਤੇ ਹਮਲੇ ਦਾ ਸਾਜ਼ਿਸ਼ਘਾੜਾ ਪੀ ਓ ਕੇ ’ਚ ਆਪਣੇ ਹੀ ਘਰ ’ਚ ਮਿ੍ਰਤਕ ਪਾਇਆ ਗਿਆ। ਮਿ੍ਰਤਕ ਦੀ ਪਛਾਣ ਖਵਾਜਾ ਸ਼ਾਹਿਦ ਦੇ ਰੂਪ ’ਚ ਹੋਈ। ਮੀਡੀਆ ਰਿਪੋਰਟ ਅਨੁਸਾਰ ਖਵਾਜਾ ਸ਼ਾਹਿਦ ਦੀ ਸਿਰ ਕਟੀ ਲਾਸ਼ ਮਿਲੀ ਹੈ। ਕੁਝ ਦਿਨ ਪਹਿਲਾਂ ਸ਼ਾਹਿਦ ਨੂੰ ਅਗਵਾ ਕੀਤਾ ਗਿਆ ਸੀ। ਮਿ੍ਰਤਕ ਮਿਲਿਆ ਅੱਤਵਾਦੀ ਲਸ਼ਕਰ ਏ ਤੋਇਬਾ ਦਾ ਕਮਾਂਡਰ ਸੀ ਅਤੇ ਸਾਲ 2018 ’ਚ ਜੰਮੂ ਦੇ ਸੰੁਜਵਾਨ ਸਥਿਤ ਫੌਜ ਦੇ ਕੈਂਪ ’ਤੇ ਹਮਲੇ ਦਾ ਸਾਜ਼ਿਸ਼ਘਾੜਾ ਸੀ। ਇਸ ਹਮਲੇ ’ਚ ਅੱਤਵਾਦੀਆਂ ਨੇ ਏ ਕੇ-47 ਰਾਇਫ਼ਲ ਤੇ ਗ੍ਰਨੇਡ ਨਾਲ ਫੌਜ ਦੇ ਕੈਂਪ ’ਤੇ ਹਮਲਾ ਕੀਤਾ ਸੀ, ਜਿਸ ’ਚ ਫੌਜ ਦੇ ਛੇ ਜਵਾਨ ਸ਼ਹੀਦ ਹੋ ਗਏ ਸਨ। ਖਵਾਜਾ ਸ਼ਾਹਿਦ ਉਰਫ਼ ਮੀਆਂ ਮੁਜ਼ਾਹਿਦ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ’ਚ ਨੀਲਮ ਘਾਟੀ ਦਾ ਨਿਵਾਸੀ ਸੀ।

LEAVE A REPLY

Please enter your comment!
Please enter your name here