ਨਵੀਂ ਦਿੱਲੀ : ਦੇਸ਼ ਨੂੰ ਪਹਿਲਾ ਦਲਿਤ ਮੁੱਖ ਸੂਚਨਾ ਕਮਿਸ਼ਨਰ ਮਿਲ ਗਿਆ ਹੈ। ਸੋਮਵਾਰ ਨੂੰ ਸੀਨੀਅਰ ਬਿਊਰੋਕੇ੍ਰਟ ਹੀਰਾ ਲਾਲ ਸਾਮਰਿਆ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਹੁਦੇ ਦੀ ਸਹੁੰ ਦਿਵਾਈ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਵਾਈ ਕੇ ਸਿਨਹਾ ਸੰਭਾਲ ਰਹੇ ਸਨ। ਤਿੰਨ ਅਕਤੂਬਰ ਨੂੰ ਉਨ੍ਹਾ ਦਾ ਕਾਰਜਕਾਲ ਪੂਰਾ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਅਹੁਦਾ ਖਾਲੀ ਪਿਆ ਸੀ। ਖਾਸ ਗੱਲ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੀ ਅਹੁਦੇ ’ਤੇ ਨਿਯੁਕਤੀ ਲਈ ਜ਼ੋਰ ਦੇ ਚੁੱਕੀ ਹੈ। 14 ਸਤੰਬਰ 1960 ’ਚ ਜਨਮੇ ਸਾਮਰਿਆ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਬੀ ਈ ਸਿਵਲ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਪਹਿਲਾਂ ਉਹ ਕਰੀਮਨਗਰ, ਗੰਟੂਰ ਦੇ ਕੁਲੈਕਟਰ ਵੀ ਰਹਿ ਚੁੱਕੇ ਹਨ।




