ਬਠਿੰਡਾ : ਜ਼ਿਲ੍ਹਾ ਇਕਾਈ ਪ੍ਰਗਤੀਸ਼ੀਲ ਲੇਖਕ ਸੰਘ ਬਠਿੰਡਾ ਵੱਲੋਂ ਜਸਪਾਲ ਮਾਨਖੇੜਾ ਰਚਿਤ ਜੀਵਨੀ ਪੁਸਤਕ ‘ਰੋਹੀ ਦਾ ਲਾਲ-ਹਰਦੇਵ ਅਰਸ਼ੀ’ ਉਪਰ ਵਿਚਾਰ-ਚਰਚਾ 13 ਨਵੰਬਰ (ਸੋਮਵਾਰ) ਨੂੰ ਸਥਾਨਕ ਟੀਚਰਜ਼ ਹੋਮ ’ਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿਚਾਰ-ਚਰਚਾ ਦੇ ਮੁੱਖ ਮਹਿਮਾਨ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਹੋਣਗੇ। ਵਿਸ਼ੇਸ਼ ਮਹਿਮਾਨ ਵਜੋਂ ਅਸ਼ੋਕ ਸਦਿਓੜਾ ਐੱਮ ਡੀ ਬਰਿਲਜ਼ ਇੰਸਟੀਚਿਊਟ ਅਤੇ ਕਾਮਰੇਡ ਬੰਤ ਸਿੰਘ ਬਰਾੜ ਸੂਬਾ ਸਕੱਤਰ ਸੀ ਪੀ ਆਈ ਸ਼ਿਰਕਤ ਕਰਨਗੇ। ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਕਰਨਗੇ। ਡਾ. ਸੁਖਦੇਵ ਸਿੰਘ ਸਿਰਸਾ ਨੈਸ਼ਨਲ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਮੁੱਖ ਵਕਤਾ ਹੋਣਗੇ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਵਿਚਾਰ-ਚਰਚਾ ਨੂੰ ਅੱਗੇ ਤੋਰਨਗੇ। ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਬਠਿੰਡਾ ਦੇ ਪ੍ਰਧਾਨ ਰਣਬੀਰ ਰਾਣਾ ਅਤੇ ਜਨਰਲ ਸਕੱਤਰ ਦਮਜੀਤ ਦਰਸ਼ਨ ਨੇ ਦੱਸਿਆ ਕਿ ਇਸ ਜੀਵਨੀ ਪੁਸਤਕ ਦੇ ਕੇਂਦਰ ਬਿੰਦੂ ਹਰਦੇਵ ਅਰਸ਼ੀ ਤੇ ਪੁਸਤਕ ਦੇ ਲੇਖਕ ਜਸਪਾਲ ਮਾਨਖੇੜਾ ਵੀ ਆਪਣੇ ਅਨੁਭਵ ਅਤੇ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸਣਗੇ।