ਫਲਸਤੀਨੀ ਕਾਰਕੁਨ ਅਹਿਦ ਤਮੀਮੀ ਗਿ੍ਰਫ਼ਤਾਰ

0
193

ਤੇਲ ਅਵੀਵ : ਇਜ਼ਰਾਈਲ-ਹਮਾਸ ਜੰਗ ਵਿਚਾਲੇ ਇਜ਼ਰਾਈਲੀ ਫੌਜ ਨੇ 22 ਸਾਲ ਦੀ ਫਲਸਤੀਨੀ ਕਾਰਕੁਨ ਅਹਿਦ ਤਮੀਮੀ ਨੂੰ ਗਿ੍ਰਫਤਾਰ ਕਰ ਲਿਆ। ਖ਼ਬਰਾਂ ਮੁਤਾਬਿਕ ਤਮੀਮੀ ਨੂੰ ਹਿੰਸਾ ਭੜਕਾਉਣ ਲਈ ਵੈੱਸਟ ਬੈਂਕ ਤੋਂ ਗਿ੍ਰਫ਼ਤਾਰ ਕੀਤਾ ਗਿਆ। ਤਮੀਮੀ ਨੇ 16 ਸਾਲ ਦੀ ਉਮਰ ’ਚ ਇਜ਼ਰਾਈਲੀ ਸੈਨਿਕਾਂ ਨੂੰ ਥੱਪੜ ਮਾਰਿਆ ਸੀ, ਉਦੋਂ ਤੋਂ ਅਹਿਦ ਵੈੱਸਟ ਬੈਂਕ ’ਚ ਫਲਸਤੀਨੀਆਂ ਲਈ ਹੀਰੋ ਬਣ ਗਈ ਸੀ। ‘ਯੇਰੂਸ਼ਲਮ ਪੋਸਟ’ ਮੁਤਾਬਕ ਤਮੀਮੀ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਇਜ਼ਰਾਈਲ ਖਿਲਾਫ਼ ਲਿਖਿਆ, ਯਹੂਦੀਓ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਹੇਬ੍ਰੋਨ ਤੋਂ ਲੈ ਕੇ ਜੇਨਿਨ ਤੱਕ ਅਸੀਂ ਤੁਹਾਡਾ ਕਤਲੇਆਮ ਕਰਾਂਗੇ। ਤੁਸੀਂ ਕਹੋਗੇ ਕਿ ਹਿਟਲਰ ਨੇ ਤੁਹਾਡੇ ਨਾਲ ਜੋ ਕੀਤਾ, ਉਹ ਤਾਂ ਸਿਰਫ਼ ਮਜ਼ਾਕ ਸੀ। ਤਮੀਮੀ ਨੇ ਲਿਖਿਆ, ‘ਅਸੀਂ ਤੁਹਾਡਾ ਖੂਨ ਪੀ ਜਾਵਾਂਗੇ। ਤੁਹਾਡੀ ਖੋਪੜੀ ਨੂੰ ਖਾ ਜਾਵਾਂਗੇ।’

LEAVE A REPLY

Please enter your comment!
Please enter your name here