ਨਵੀਂ ਦਿੱਲੀ : ਯੂ ਪੀ ਦੇ ਅਲੀਗੜ੍ਹ ਜ਼ਿਲ੍ਹੇ ਦਾ ਨਾਂਅ ਬਦਲਣ ਦਾ ਪ੍ਰਸਤਾਵ ਨਗਰ ਨਿਗਮ ’ਚ ਪਾਸ ਹੋ ਗਿਆ। ਹੁਣ ਇਸ ਫੈਸਲੇ ’ਤੇ ਪ੍ਰਸ਼ਾਸਨ ਦੀ ਮੋਹਰ ਦਾ ਇੰਤਜ਼ਾਰ ਹੈ। ਅਲੀਗੜ੍ਹ ਦੇ ਮੇਅਰ ਪ੍ਰਸ਼ਾਂਤ ਸਿੰਘਲ ਨੇ ਮੰਗਲਵਾਰ ਨੂੰ ਕਿਹਾ ਕਿ ਕੱਲ੍ਹ ਇੱਕ ਮੀਟਿੰਗ ’ਚ ਅਲੀਗੜ੍ਹ ਦਾ ਨਾਂਅ ਬਦਲ ਕੇ ਹਰਿਗੜ੍ਹ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਸਾਰੇ ਕੌਂਸਲਰਾਂ ਨੇ ਸਹਿਮਤੀ ਦਾ ਇਸ ਦਾ ਸਮਰਥਨ ਕੀਤਾ। ਉਨ੍ਹਾ ਕਿਹਾ ਕਿ ਹੁਣ ਇਹ ਪ੍ਰਸਤਾਵ ਪ੍ਰਸ਼ਾਸਨ ਨੂੰ ਭੇਜਿਆ ਜਾਵੇਗਾ।

