7 ਮੋਟਰਸਾਈਕਲਾਂ ਤੇ ਸਕੂਟਰੀ ਸਮੇਤ 2 ਕਾਬੂ

0
279

ਮਲੋਟ (ਗੁਰਮੀਤ ਸਿੰਘ ਮੱਕੜ)
ਐੱਸ ਆਈ ਜਗਸੀਰ ਸਿੰਘ ਇੰਚਾਰਜ ਸੀ ਆਈ ਏ ਸਟਾਫ 02 ਮਲੋਟ ਅਤੇ ਪੁਲਸ ਪਾਰਟੀ ਵੱਲੋਂ ਚੋਰੀ ਦੇ 7 ਮੋਟਰਸਾਈਕਲਾਂ ਅਤੇ ਸਕੂਟਰੀ ਸਮੇਤ 2 ਮੁਲਜ਼ਮ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਅਮਨਦੀਪ ਸਿੰਘ ਵਾਸੀ ਸ੍ਰੀ ਮੁਕਤਸਰ ਸਹਿਬ ਨੇ ਥਾਣਾ ਸਿਟੀ ਮੁਕਤਸਰ ਸਾਹਿਬ ਵਿਖੇ ਦਰਖਾਸਤ ਦਿੱਤੀ ਕਿ ਉਸ ਦਾ ਮੋਟਰਸਾਇਕਲ ਘਰ ਦੇ ਬਾਹਰੋਂ ਅਣਜਾਣ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਹੈ, ਜਿਸ ’ਤੇ ਪੁਲਸ ਵਲੋਂ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਏ ਐੱਸ ਆਈ ਸੁਖਮੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵਲੋਂ ਸ਼ੂਗਰ ਮਿੱਲ ਮਲੋਟ ਵਿਖੇ ਨਾਕਾਬੰਦੀ ਕੀਤੀ ਗਈ ਸੀ, ਨਾਕਾਬੰਦੀ ਦੌਰਾਨ 2 ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਨ੍ਹਾਂ ਦਾ ਨਾਂਅ/ ਪਤਾ ਪੁੱਛਿਆ ਗਿਆ, ਜਿਨ੍ਹਾਂ ਆਪਣਾ ਨਾਂਅ ਗੁਰਪ੍ਰੀਤ ਸਿੰਘ ਵਾਸੀ ਮਲੋਟ ਅਤੇ ਦੂਸਰੇ ਨੇ ਜਗਸੀਰ ਸਿੰਘ ਵਾਸੀ ਮਲੋਟ ਦੱਸਿਆ। ਪੁਲਸ ਪਾਰਟੀ ਵੱਲੋਂ ਮੋਟਰਸਾਇਕਲ ਦੇ ਕਾਗਜ਼ਾਤ ਬਾਰੇ ਪੁਛਣ ’ਤੇ ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਗਿਆ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਮੋਟਰਸਾਈਕਲ ਇਨ੍ਹਾਂ ਵੱਲੋਂ ਮੁਕਤਸਰ ਸਾਹਿਬ ਤੋਂ ਚੋਰੀ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਇਨ੍ਹਾਂ ਕੋਲੋਂ ਚੋਰੀ ਕੀਤੇ ਹੋਏ 6 ਹੋਰ ਮੋਟਰਸਾਈਕਲ ਅਤੇ ਸਕੂਟਰੀ ਬਰਾਮਦ ਹੋਈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here