ਰਣਜੀਤ ਸਿੰਘ ਕਲਿਆਣ ਦੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਲੋਕ ਪੁੱਜੇ

0
153

ਮਾਲੇਰਕੋਟਲਾ : ਬੀਤੇ ਦਿਨੀਂ ਪੰਜਾਬ ਪੱਲੇਦਾਰ ਯੂਨੀਅਨ (ਏਟਕ) ਪੰਜਾਬ ਦੇ ਸੂਬਾਈ ਆਗੂ ਕਾਮਰੇਡ ਰਣਜੀਤ ਸਿੰਘ ਕਲਿਆਣ ਸਦੀਵੀ ਵਿਛੋੜਾ ਦੇ ਗਏ | 30 ਅਕਤੂਬਰ ਨੂੰ ਡੀ ਸੀ ਮਾਲੇਰਕੋਟਲਾ ਦੇ ਦਫਤਰ ਅੱਗੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਏਟਕ ਵੱਲੋਂ ਕੀਤੀ ਗਈ ਰੈਲੀ ਤੋਂ ਵਾਪਸੀ ਮੌਕੇ ਸੰਦੌੜ ਦੇ ਨਜ਼ਦੀਕ ਕਾਮਰੇਡ ਰਣਜੀਤ ਸਿੰਘ ਕਲਿਆਣ ਦਾ ਟੈਂਪੂ ਨਾਲ ਐਕਸੀਡੈਂਟ ਹੋ ਗਿਆ ਸੀ | ਉਹ ਲੁਧਿਆਣਾ ਦੇ ਹਸਪਤਾਲ ਵਿਖੇ ਵੀਰਵਾਰ ਦਮ ਤੋੜ ਗਏ | ਉਨ੍ਹਾ ਦਾ ਪਿੰਡ ਕਲਿਆਣ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਅਤੇ ਸੀ ਪੀ ਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਜ਼ਿਲ੍ਹਾ ਮਾਲੇਰਕੋਟਲਾ ਸੀ ਪੀ ਆਈ ਦੇ ਕਨਵੀਨਰ ਕਾਮਰੇਡ ਭਰਪੂਰ ਸਿੰਘ ਬੂਲਾਪੁਰ, ਪੀ ਆਰ ਟੀ ਸੀ ਪੈਨਸ਼ਨਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਹੰਮਦ ਖਲੀਲ, ਕਾ.ਅਮਰ ਸਿੰਘ ਭੱਟੀਆਂ ਜਨਰਲ ਸਕੱਤਰ ਪੰਜਾਬ ਪੱਲੇਦਾਰ ਯੂਨੀਅਨ (ਏਟਕ) ਪੰਜਾਬ, ਪਿਆਰਾ ਲਾਲ, ਦਨੇਸ ਭਾਰਦਵਾਜ, ਪੱਲੇਦਾਰਾਂ ਦੇ ਆਗੂ ਗੁਰਮੀਤ ਸਿੰਘ ਖੰਨਾ, ਅਲੀ ਮੁਹੰਮਦ, ਕਾਮਰੇਡ ਮੁਕੰਦ ਸਿੰਘ ਮਾਨਵੀ ਰੇਲਵੇ ਮੁਲਾਜ਼ਮ ਆਗੂ ਤੇ ਹੋਰਾਂ ਨੇ ਕਾਮਰੇਡ ਰਣਜੀਤ ਕਲਿਆਣ ਦੀ ਦੇਹ ‘ਤੇ ਲਾਲ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ | ਉਹ ਆਪਣੇ ਪਿੱਛੇ ਪਤਨੀ, ਦੋ ਬੇਟੇ ਅਤੇ ਤਿੰਨ ਬੇਟੀਆਂ, ਪੋਤਰੇ, ਦੋਹਤੇ ਛੱਡ ਗਏ ਹਨ | ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ | ਉਹਨਾਂ ਦੀ ਅੰਤਿਮ ਅਰਦਾਸ 19 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਜਲਵਾਣਾ ਰੋਡ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ |

LEAVE A REPLY

Please enter your comment!
Please enter your name here