ਨਿਊਯਾਰਕ : ਫਲਸਤੀਨੀ ਸਮਰਥਕਾਂ ਨੇ ਨਿਊਯਾਰਕ ‘ਚ ‘ਦਿ ਨਿਊਯਾਰਕ ਟਾਈਮਜ਼’ ਦੇ ਦਫਤਰ ਦੀ ਲਾਬੀ ‘ਚ ਪ੍ਰਦਰਸ਼ਨ ਕਰਦਿਆਂ ਗਾਜ਼ਾ ‘ਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਅਤੇ ਇਜ਼ਰਾਈਲ-ਹਮਾਸ ਜੰਗ ਦੀ ਕਵਰੇਜ ਕਰਦੇ ਹੋਏ ਨਿਰਪੱਖ ਖਬਰਾਂ ਨਾ ਦਿਖਾਉਣ ਦਾ ਦੋਸ਼ ਲਾਇਆ | ਸੈਂਕੜੇ ਪ੍ਰਦਰਸ਼ਨਕਾਰੀ ਮੀਡੀਆ ਸੰਗਠਨ ਦੇ ਮੈਨਹੱਟਨ ਦਫਤਰ ਵਿਖੇ ਇਕੱਠੇ ਹੋਏ | ਇਨ੍ਹਾਂ ਵਿੱਚੋਂ ਕਈ ਲੋਕ ਇਮਾਰਤ ਦੇ ਵਿਹੜੇ ‘ਚ ਆ ਗਏ ਅਤੇ ਇੱਕ ਘੰਟੇ ਤੋਂ ਵੱਧ ਸਮਾਂ ਧਰਨਾ ਦਿੱਤਾ |
ਇਸ ਪ੍ਰਦਰਸ਼ਨ ਦੀ ਅਗਵਾਈ ‘ਰਾਈਟਰਜ਼ ਬਲਾਕ’ ਨਾਂ ਦੇ ਮੀਡੀਆ ਕਰਮੀਆਂ ਦੇ ਸਮੂਹ ਨੇ ਕੀਤੀ | ਪ੍ਰਦਰਸ਼ਨਕਾਰੀਆਂ ਨੇ ਗਾਜ਼ਾ ‘ਚ ਮਾਰੇ ਗਏ ਹਜ਼ਾਰਾਂ ਫਲਸਤੀਨੀਆਂ ਦਾ ਹਵਾਲਾ ਦਿੱਤਾ, ਜਿਨ੍ਹਾਂ ‘ਚ ਘੱਟੋ-ਘੱਟ 36 ਪੱਤਰਕਾਰ ਵੀ ਸ਼ਾਮਲ ਸਨ |


