ਮਿਲਾਵਟਖੋਰਾਂ ਨੂੰ 6 ਮਹੀਨੇ ਦੀ ਸਜ਼ਾ ਤੇ 25 ਹਜ਼ਾਰ ਜੁਰਮਾਨੇ ਦੀ ਸਿਫਾਰਸ਼

0
178

ਨਵੀਂ ਦਿੱਲੀ : ਸੰਸਦ ਦੀ ਕਮੇਟੀ ਨੇ ਮਿਲਾਵਟੀ ਭੋਜਨ ਜਾਂ ਪੀਣ ਵਾਲੇ ਪਦਾਰਥ ਵੇਚਣ ਵਾਲਿਆਂ ਨੂੰ ਘੱਟੋ-ਘੱਟ ਛੇ ਮਹੀਨੇ ਦੀ ਕੈਦ ਅਤੇ ਘੱਟੋ-ਘੱਟ 25,000 ਰੁਪਏ ਜੁਰਮਾਨੇ ਦੀ ਸਿਫਾਰਸ਼ ਕੀਤੀ ਹੈ। ਭਾਜਪਾ ਦੇ ਸੰਸਦ ਮੈਂਬਰ ਬਿ੍ਰਜ ਲਾਲ ਦੀ ਅਗਵਾਈ ਵਾਲੀ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਕਿਹਾ ਕਿ ਮਿਲਾਵਟੀ ਭੋਜਨ ਦੇ ਸੇਵਨ ਨਾਲ ਹੋਣ ਵਾਲੀਆਂ ਗੰਭੀਰ ਸਿਹਤ ਸਮੱਸਿਆਵਾਂ ਦੇ ਮੱਦੇਨਜ਼ਰ ਇਸ ਧਾਰਾ ਤਹਿਤ ਦੋਸ਼ੀਆਂ ਲਈ ਨਿਰਧਾਰਤ ਸਜ਼ਾ ਨਾਕਾਫੀ ਹੈ। ਮੌਜੂਦਾ ਸਮੇਂ 6 ਮਹੀਨਿਆਂ ਦੀ ਸਜ਼ਾ ਤੇ 1000 ਰੁਪਏ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ।

LEAVE A REPLY

Please enter your comment!
Please enter your name here