ਲਖਨਊ : ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਐਤਵਾਰ ਇਥੋਂ ਦੇ ਆਲਮਬਾਗ ’ਚ ਖਾਲਸਾ ਚੌਕ ਦਾ ਉਦਘਾਟਨ ਕੀਤਾ। ਪਹਿਲਾਂ ਇਹ ਚੁਰਾਹਾ ‘ਟੇਢੀ ਪੁਲੀਆ’ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਇਸ ਨੂੰ ਖਾਲਸਾ ਚੌਕ ਕਿਹਾ ਜਾਵੇਗਾ। ਮੁੱਖ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਦਿਵਸ ਸੰਬੰਧੀ ਸਮਾਗਮ ਨੂੰ ਵੀ ਸੰਬੋਧਨ ਕੀਤਾ।




