ਗਰੀਬ, ਕਿਸਾਨ ਤੇ ਮਜ਼ਦੂਰ ਹੀ ‘ਭਾਰਤ ਮਾਤਾ’ : ਰਾਹੁਲ

0
222

ਜੈਪੁਰ : ਰਾਹੁਲ ਗਾਂਧੀ ਨੇ ਰਾਜਸਥਾਨ ਦੇ ਬੂੰਦੀ ’ਚ ਐਤਵਾਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਭਾਰਤ ਮਾਤਾ ਦੀ ਜੈ’ ਕਹਿਣ ਦੀ ਥਾਂ ‘ਅਡਾਨੀ ਜੀ ਦੀ ਜੈ’ ਕਹਿਣਾ ਚਾਹੀਦਾ ਹੈ। ਜਾਤੀ ਆਧਾਰਤ ਜਨਗਣਨਾ ਦੀ ਹਮਾਇਤ ਕਰਦੇ ਹੋਏ ਉਨ੍ਹਾ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ ਪ੍ਰਧਾਨ ਮੰਤਰੀ ਮੋਦੀ ਜਾਤੀ ਆਧਾਰਤ ਜਨਗਣਨਾ ਨਹੀਂ ਕਰਵਾ ਸਕਦੇ, ਕਿਉਂਕਿ ਉਹ ਅਡਾਨੀ ਲਈ ਹੀ ਕੰਮ ਕਰਦੇ ਹਨ।
ਉਨ੍ਹਾ ਕਿਹਾ ਕਿ ਇਹ ਜਨਗਣਨਾ ਕਾਂਗਰਸ ਪਾਰਟੀ ਹੀ ਕਰਵਾ ਸਕਦੀ ਹੈ। ਜਿਸ ਦਿਨ ਇਹ ਜਨਗਣਨਾ ਹੋ ਜਾਵੇਗੀ ਅਤੇ ਪੱਛੜੇ ਵਰਗਾਂ, ਆਦਿਵਾਸੀਆਂ ਤੇ ਦਲਿਤਾਂ ਨੂੰ ਗੱਲ ਸਮਝ ’ਚ ਆ ਜਾਵੇਗੀ ਤਾਂ ਉਸ ਦਿਨ ਤੋਂ ਦੇਸ਼ ਬਦਲ ਜਾਵੇਗਾ। ਉਨ੍ਹਾ ਕਿਹਾ ਕਿ ਗਰੀਬ, ਕਿਸਾਨ ਤੇ ਮਜ਼ਦੂਰ ਹੀ ‘ਭਾਰਤ ਮਾਤਾ’ ਹਨ ਅਤੇ ਭਾਰਤ ਮਾਤਾ ਦੀ ਜੈ ਤਾਂ ਹੀ ਹੋਵੇਗੀ, ਜਦੋਂ ਦੇਸ਼ ਦੇ ਇਨ੍ਹਾਂ ਵਰਗਾਂ ਦੀ ਵਿਕਾਸ ’ਚ ਭਾਗੀਦਾਰੀ ਤੈਅ ਕੀਤੀ ਜਾਵੇਗੀ।

LEAVE A REPLY

Please enter your comment!
Please enter your name here