ਨਿਕਾਰਾਗੁਆ ਦੀ ਮੁਟਿਆਰ ਬਣੀ ਮਿਸ ਯੂਨੀਵਰਸ

0
157

ਨਵੀਂ ਦਿੱਲੀ : ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਦੀ ਸ਼ੇਨਿਸ ਪਲਾਸਿਓਸ ਨੇ ਮਿਸ ਯੂਨੀਵਰਸ 2023 ਦਾ ਖਿਤਾਬ ਜਿੱਤ ਲਿਆ ਹੈ। ਇਸ ਕੌਮਾਂਤਰੀ ਸੁੰਦਰਤਾ ਮੁਕਾਬਲੇ ’ਚ ਨਿਕਾਰਾਗੁਆ ਦੀ ਇਹ ਪਹਿਲੀ ਜਿੱਤ ਹੈ। ਮਿਸ ਯੂਨੀਵਰਸ ਮੁਕਾਬਲੇ ਦਾ 75ਵਾਂ ਐਡੀਸ਼ਨ ਸਨਿੱਚਰਵਾਰ ਦੀ ਰਾਤ ਨੂੰ ਅਲ ਸਲਵਾਡੋਰ ਦੇ ਸੈਨ ਸਲਵਾਡੋਰ ’ਚ ਕਰਵਾਇਆ ਗਿਆ ਸੀ। ਮਿਸ ਥਾਈਲੈਂਡ ਐਨਟੋਨੀਆ ਪੋਰਸਿਲਡ ਪਹਿਲੀ ਰਨਰ-ਅਪ ਤੇ ਮਿਸ ਆਸਟਰੇਲੀਆ ਮੋਰਿਆ ਵਿਲਸਨ ਦੂਜੀ ਰਨਰ-ਅਪ ਰਹੀ।
ਮੁਕਾਬਲੇ ’ਚ ਟਾਪ 20 ’ਚ ਥਾਂ ਬਣਾਉਣ ਵਾਲੀ ਸ਼ਵੇਤਾ ਸ਼ਾਰਦਾ ਚੰਡੀਗੜ੍ਹ ’ਚ ਪੈਦਾ ਹੋਈ 23 ਸਾਲਾ ਮਾਡਲ ਹੈ। ਉਹ 16 ਸਾਲ ਦੀ ਉਮਰ ਵਿਚ ਮੁੰਬਈ ਚਲੇ ਗਈ ਸੀ। ਪਿਛਲੇ ਸਾਲ ਸ਼ਵੇਤਾ ਨੇ ਸਖਤ ਮੁਕਾਬਲੇ ’ਚ 15 ਹੋਰ ਪ੍ਰਤੀਯੋਗੀਆਂ ਨੂੰ ਹਰਾ ਕੇ ਮੁੰਬਈ ’ਚ ਮਿਸ ਦੀਵਾ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।

LEAVE A REPLY

Please enter your comment!
Please enter your name here