ਬਠਿੰਡਾ : ਵਿਜੀਲੈਂਸ ਅਧਿਕਾਰੀਆਂ ਨੇ ਸੋਮਵਾਰ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਤੋਂ ਬਠਿੰਡਾ ਵਿਕਾਸ ਅਥਾਰਟੀ ਤੋਂ ਪਲਾਟ ਖਰੀਦਣ ਦੇ ਬਹੁਚਰਚਿਤ ਮਾਮਲੇ ’ਚ ਕਰੀਬ 4 ਘੰਟੇ ਪੁੱਛਗਿੱਛ ਕੀਤੀ। ਮਨਪ੍ਰੀਤ ਨੇ ਦੁਹਰਾਇਆ ਕਿ ਵਿਜੀਲੈਂਸ ਸੌ ਵਾਰ ਸੱਦੇ ਉਹ ਸੌ ਵਾਰ ਆਉਣਗੇ। ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੇ ਐੱਸ ਐੱਸ ਪੀ ਹਰਪਾਲ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਤਫਤੀਸ਼ ਦਾ ਜਾਇਜ਼ਾ ਲਿਆ ਜਾਏਗਾ ਤੇ ਜੇ ਲੋੜ ਪਈ ਤਾਂ ਉਨ੍ਹਾ ਨੂੰ ਫਿਰ ਤੋਂ ਬੁਲਾਇਆ ਜਾ ਸਕਦਾ ਹੈ।