ਦਰਸ਼ਕਾਂ ਨੂੰ ਚੁੱਪ ਕਰਾ ਕੇ ਤਸੱਲੀ ਹੋਈ : ਕਮਿੰਸ

0
186

ਅਹਿਮਦਾਬਾਦ : ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਲਈ ਵਿਸ਼ਵ ਕੱਪ ਫਾਈਨਲ ’ਚ ਵਿਰਾਟ ਕੋਹਲੀ ਨੂੰ ਆਊਟ ਕਰਕੇ ਨਰਿੰਦਰ ਮੋਦੀ ਸਟੇਡੀਅਮ ’ਚ ਮੌਜੂਦ 90 ਹਜ਼ਾਰ ਦਰਸ਼ਕਾਂ ਨੂੰ ਚੁੱਪ ਕਰਾਉਣਾ ਸਭ ਤੋਂ ਤਸੱਲੀ ਵਾਲਾ ਪਲ ਸੀ। ਕੋਹਲੀ ਜਦੋਂ 54 ਦੌੜਾਂ ’ਤੇ ਖੇਡ ਰਿਹਾ ਸੀ ਤਾਂ ਕਮਿੰਸ ਨੇ ਉਸ ਨੂੰ ਆਊਟ ਕਰ ਦਿੱਤਾ। ਕਮਿੰਸ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਸਟੇਡੀਅਮ ’ਚ ਮੌਜੂਦ ਦਰਸ਼ਕਾਂ ਨੂੰ ਚੁੱਪ ਕਰਾਉਣਾ ਉਸ ਲਈ ਸਭ ਤੋਂ ਸੰਤੋਸ਼ਜਨਕ ਪਲ ਸੀ ਤਾਂ ਉਸ ਨੇ ਕਿਹਾ-ਜਦੋਂ ਕੋਹਲੀ ਨੂੰ ਆਊਟ ਕੀਤਾ ਤਾਂ ਚਾਰੇ ਪਾਸੇ ਚੁੱਪ ਵਰਤ ਗਈ। ਇਹ ਮੇਰੇ ਲਈ ਤਸੱਲੀ ਦਾ ਪਲ ਸੀ। ਮੈਨੂੰ ਅਜਿਹਾ ਲੱਗਦਾ ਸੀ ਕਿ ਅੱਜ ਵੀ ਕੋਹਲੀ ਸੈਂਕੜਾ ਮਾਰੇਗਾ, ਜਿਵੇਂ ਉਹ ਅਜਿਹੇ ਹਾਲਾਤ ’ਚ ਆਮ ਤੌਰ ’ਤੇ ਕਰਦਾ ਹੈ, ਪਰ ਉਸ ਨੂੰ ਅਜਿਹਾ ਨਾ ਕਰਨ ਦੇਣਾ ਹੀ ਤਸੱਲੀ ਦੇਣ ਵਾਲੀ ਗੱਲ ਹੈ।

LEAVE A REPLY

Please enter your comment!
Please enter your name here